ਪਿੰਡ ਭਿੱਟੇਵੱਡ ਵਿਖੇ ਹਰਦੀਪ ਸਿੰਘ ਪੁਰੀ ਵੱਲੋਂ ਚੋਣ ਮੀਟਿੰਗ

0

ਚੋਗਾਵਾਂ ( ਜਗਤਾਰ ਮਾਹਲਾ )ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਪੁਰੀ ਵੱਲੋ ਹਲਕਾ ਰਾਜਾਸਾਂਸੀ ਦੇ ਪਿੰਡ ਭਿੱਟੇਵੱਡ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਚੋਣ ਮੀਟਿੰਗ ਕੀਤੀ ।ਇਸ ਮੌਕੇ ਭਾਜਪਾ ਦੇ ਆਗੂ ਰਜਿੰਦਰ ਮੋਹਨ ਛੀਨਾ,ਸਾਬਕਾ ਸੰਸਦ ਮੈਂਬਰ ਹਰਜਿੰਦਰ ਸਿੰਘ ਖਾਲਸਾ,ਵੀਰ ਸਿੰਘ ਲੋਪੋਕੇ,ਰਾਣਾ ਰਣਬੀਰ ਸਿੰਘ ਲੋਪੋਕੇ ਅਤੇ ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ ਨੇ ਸੰਬੋਧਨ ਕਰਦਿਆਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਵਾਸਤੇ ਲੋਕਾਂ ਨੂੰ ਅਪੀਲ ਕੀਤੀ ।ਇਸ ਮੌਕੇ ਭਿੱਟੇਵੱਡ ਤੋਂ ਕਾਂਗਰਸੀ ਵਰਕਰ ਸ਼ਾਮਲ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਵਤਾਰ ਸਿੰਘ ਕਾਂਗਰਸ ਨੂੰ ਅਲਵਿਦਾ ਕਰਦੇ ਹੋਏ ਅਕਾਲੀ ਦਲ ਵਿਚ ਸ਼ਾਮਿਲ ਹੋਏ ।ਇਸ ਮੌਕੇ ਪਹਿਲਵਾਨ ਗੁਰਨਾਮ ਸਿੰਘ ,ਸਰਬਜੀਤ ਸਿੰਘ ਰਾਜੂ ਭਿੱਟੇਵੱਡ,ਕਾਬਲ ਸਿੰਘ ਸੈਕਟਰੀ ,ਕੁਲਰਾਜ ਸਿੰਘ ਸਾਬਕਾ ਸਰਪੰਚ,ਪੰਚ ਰਵੇਲ ਸਿੰਘ ਸੋਢੀ,ਪਹਿਲਵਾਨ ਸਤਨਾਮ ਸਿੰਘ,ਸਾਹਿਬ ਸਿੰਘ,ਸਾਬਕਾ ਚੇਅਰਮੈਨ ਬਲਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ

About Author

Leave A Reply

whatsapp marketing mahipal