ਪਿੰਡ ਢੀਂਡਸਾ ਦੇ ਪ੍ਰਵਾਸੀ ਭਾਰਤੀ ਵੱਲੋਂ ਅਪੰਗ ਵਿਅਕਤੀ ਨੂੰ ਐਕਟਿਵਾ ਸਕੂਟਰੀ ਦਾਨ ਕੀਤੀ

0

ਸਮਰਾਲਾ / ਕਮਲਜੀਤ
ਇੱਥੋਂ ਨਜਦੀਕੀ ਪਿੰਡ ਢੀਂਡਸਾ ਵਿਖੇ ਪ੍ਰਵਾਸੀ ਭਾਰਤੀ ਬਲਦੀਪ ਸਿੰਘ ਬੱਲੀ ਨੇ ਪਿੰਡ ਦੇ ਇੱਕ ਲੋੜਵੰਦ ਅਪੰਗ ਵਿਅਕਤੀ ਕੁਲਵਿੰਦਰ ਸਿੰਘ ਹੈਪੀ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਐਕਟਿਵਾ ਸਕੂਟਰੀ ਦਾਨ ਕੀਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਮਰਾਲਾ ਦੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਅਜਮੇਰ ਸਿੰਘ ਪੂਰਬਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸਮਰਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਗਰੀਬ, ਅਪੰਗ ਅਤੇ ਲੋੜਵੰਦ ਦੀ ਸਹਾਇਤਾ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਨ੍ਹਾਂ ਪ੍ਰਵਾਸੀ ਭਾਰਤੀ ਬਲਦੀਪ ਸਿੰਘ ਬੱਲੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਅਮਰੀਕਾ ਵਿਖੇ ਆਰ. ਟੀ. ਐਲ.  ਟਰੱਕਿੰਗ ਆਈ. ਐ. ਸੀ. ਕੰਪਨੀ ਦੇ ਮਾਲਕ ਹਨ। ਅਜਿਹੇ ਪ੍ਰਵਾਸੀ ਭਾਰਤੀਆਂ ਦੀ ਦਰਿਆਦਿਲੀ ਕਾਰਨ ਹੀ ਪੰਜਾਬ ਵਿੱਚ ਅਨੇਕਾਂ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ, ਜੋ  ਲਾਮਿਸਾਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸਰਪੰਚ, ਬਲਵਿੰਦਰ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਚਰਨ ਸਿੰਘ, ਪਰਮਜੀਤ ਸਿੰਘ, ਮੇਵਾ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਕੌਰ ਪੰਚ, ਬੁੱਧ ਸਿੰਘ, ਤਰਸੇਮ ਸਿੰਘ, ਛਿੰਦੀ, ਬਿੱਲਾ, ਮਲਾਗਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ।

About Author

Leave A Reply