ਪਾਕਿਸਤਾਨ ਸਰਹੱਦ ‘ਤੇ ਨੇ 600 ਦੇ ਕਰੀਬ ਟੈਂਕ ਤਾਇਨਾਤ ਕਰੇਗਾ

0

ਭਾਰਤ ਨਾਲ ਸਰਹੱਦ ਉੱਤੇ ਆਪਣੀ ਫੌਜੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਪਾਕਿਸਤਾਨ ਨੇ 600 ਦੇ ਕਰੀਬ ਟੈਂਕ ਤਾਇਨਾਤ ਕਰੇਗਾ। ਇਸਦੇ ਲਈ ਪਾਕਿਸਤਾਨ ਨੇ ਨਵੇਂ ਟੈਂਕ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਇਨ੍ਹਾਂ ਟੈਂਕਾਂ ਨੂੰ ਜੰਮੂ ਖੇਤਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਕਰਨ ਦਾ ਇਛੁੱਕ ਹੈ।ਖ਼ਰੀਦੇ ਜਾਣ ਵਾਲੇ ਦੀ ਟੈਂਕਾਂ ਵਿੱਚ ਰੂਸ ਤੋਂ ਖ਼ਰੀਦੇ ਜਾਣ ਵਾਲੇ ਟੀ-90 ਟੈਂਕ ਵੀ ਸ਼ਾਮਲ ਹਨ। ਇਹ ਜਾਣਕਾਰੀ ਭਾਰਤ ਦੀ ਫੌਜ ਅਤੇ ਖ਼ੁਫੀਆ ਸਰੋਤਾਂ ਨੇ ਜਾਰੀ ਕੀਤੀ ਹੈ।  ਇਨ੍ਹਾਂ ਟੈਂਕਾਂ ਦੀ ਸਮਰੱਥਾ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਹੋਵੇਗੀ। ਇਨ੍ਹਾਂ ਵਿਚੋਂ ਕੁੱਝ ਜੰਮੂ-ਕਸ਼ਮੀਰ ਨਾਲ ਕੰਟਰੋਲ ਰੇਖਾ ਉੱਤੇ ਤਾਇਨਾਤ ਕੀਤੇ ਜਾਣਗੇ। ਜੰਗੀ ਟੈਂਕਾਂ ਤੋਂ ਇਲਾਵਾ ਪਾਕਿਸਤਾਨ ਦੀ ਫੌਜ ਇਟਲੀ ਤੋਂ ਐਸਪੀ ਮਾਈਕ-10 ਤੋਪਾਂ ਵੀ ਖ਼ਰੀਦ ਰਹੀ ਹੈ ਅਤੇ 120 ਤੋਪਾਂ ਪਹਿਲਾਂ ਹੀ ਖ਼ਰੀਦੀਆਂ ਜਾ ਚੁੱਕੀਆਂ ਹਨ। ਕੁੱਲ 245 ਤੋਪਾਂ ਖ਼ਰੀਦੀਆਂ ਜਾਣੀਆਂ ਹਨ।

About Author

Leave A Reply

whatsapp marketing mahipal