ਭਾਰਤ ਨੂੰ ਲੈ ਕੇ ਬੁਖਲਾਹਾਟ ‘ਚ ਪਾਕਿਸਕਤਾਨ, ਹੁਣ ਬੰਦ ਕੀਤੀਆਂ ਸਮਝੌਤਾ ਐਕਸਪ੍ਰੈੱਸ ਸੇਵਾਵਾਂ

0
129

ਇਸਲਾਮਾਬਾਦ : ਭਾਰਤ ਵੱਲੋਂ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਹਟਾਉਣ ਤੋਂ ਤੇ ਇਸ ਦੇ ਦੁਬਾਰਾ ਗਠਨ ਤੋਂ ਸਭ ਤੋਂ ਜਿਆਦਾ ਪਾਕਿਸਤਾਨ ਬੁਖਲਾਹਟ ‘ਚ ਹੈ। ਇਹ ਸਪੱਸ਼ਟ ਨਜ਼ਰ ਆ ਰਿਹਾ ਹੈ। ਬੁਖਲਾਏ ਪਾਕਿਸਤਾਨ ਵੱਲੋਂ ਭਾਰਤ ਨੂੰ ਲੈ ਕੇ ਧੜਾਧੜ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ ਅੱਜ ਪਾਕਿ ਨੇ ਸਮਝੌਤਾ ਐਕਸਪ੍ਰੈੱਸ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਸ ਨੇ ਭਾਰਤ ਨਾਲ ਵਪਾਰ ਰੋਕਣ ਦਾ ਐਲਾਨ ਕੀਤਾ ਸੀ। ਇਹ ਜਾਣਕਾਰੀ ਪਾਕਿਸਤਾਨ ਮੀਡੀਆ ਵੱਲੋਂ ਦਿੱਤੀ ਗਈ ਹੈ।ਪਾਕਿਸਤਾਨ ਨੇ ਭਾਰਤੀ ਹਾਈ ਕਸਿਸ਼ਨਰ ਅਜੈ ਬਿਸਾਰੀਆ ਨੂੰ ਵਾਪਸ ਜਾਣ ਲਈ ਤਾਂ ਕਿਹਾ ਹੀ ਨਾਲ ਹੀ ਪਾਕਿਸਤਾਨ ਭਾਰਤ ਲਈ ਨਿਯੁਕਤ ਕੀਤੇ ਗਏ ਆਪਣੇ ਹਾਈ ਕਮਿਸ਼ਨਰ ਨੂੰ ਦਿੱਲੀ ਨਹੀਂ ਭੇਜਣ ਦਾ ਫੈਸਲਾ ਲਿਆ ਹੈ। ਰਾਸ਼ਟਰੀ ਸੁਰੱਖਿਆ ਸੰਮਤੀ ਦੀ ਬੈਠਕ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਵੀ ਘੱਟ ਕਰਨ ਦਾ ਫੈਸਲਾ ਲਿਆ ਹੈ।

LEAVE A REPLY