ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਕੀਤੀ ਕਾਰਵਾਈ

0

ਗੁਰਦਾਸਪੁਰ ਵਿਜੇ ਸ਼ਰਮਾ
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਹੇਠ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਅੱਜ ਦੀਨਾਨਗਰ ਵਿਖੇ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਪਸਾਲਟਿਕ ਦੇ ਲਿਫਾਫੇ ਇਸੇਤਮਾਲ ਕਰਨ ਵਾਲੇ ਦੁਕਾਨਦਾਰਾਂ ਦੇ 19 ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਨਿਲ ਮਹਿਤਾ ਕਾਰਜਸਾਧਕ ਅਫਸਰ ਨਗਰ ਕੌਂਸਲ ਦੀਨਾਨਗਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦੀਨਾਨਗਰ ਸ਼ਹਿਰ ਅੰਦਰ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਾਰਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਅੱਜ ਦੀਨਾਨਗਰ ਵਿਖੇ ਵੱਖ-ਵੱਖ ਕਰਿਆਨੇ ਤੇ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਪਲਾਸਟਿਕ ਲਿਫਾਫੇ ਮਿਲਣ ਤੇ 19 ਚਲਾਨ ਕੱਟੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਰਾਜ ਸਰਕਾਰ ਵਲੋਂ ਪਲਾਸਟਿਕ ਕੈਰੀ ਬੈਗ (ਥੈਲਿਆਂ) ’ਤੇ 1 ਅਪ੍ਰੈਲ 2016 ਤੋਂ ਮੁਕੰਮਲ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਥਰਮੋਕੋਲ ਮਟੀਰੀਅਲ ਤੋਂ ਬਣੇ ਵਨ ਟਾਈਮ ਵਰਤੋਂ ਦੇ ਸਾਰੇ ਮਟੀਰੀਅਲ ( ਪੈਕਿੰਗ ਮਟੀਰੀਅਲ ਨੂੰ ਛੱਡ ਕੇ) ਤੇ ਪਾਬੰਦੀ ਸ਼ਖਤੀ ਨਾਲ ਲਾਗੂ ਕੀਤੀ ਜਾਵੇ। ਪੰਜਾਬ ਪਲਾਸਟਿਕ ਕੈਰੀ ਬੈਗਜ਼ (ਮੈਨੂਫੇਕਚਰ, ਯੂਸੇਜ਼ ਐਂਡ ਡਿਸਪੋਜ਼ਲ) ਕੰਟਰੋਲ ਐਕਟ 2005 ਦੀ ਧਾਰਾ 7 ਅਧੀਨ ਨਾਨ ਬਾਈਓਡੀਗਰੇਡੋਬਲ ਪਲਾਸਟਿਕ ਕੈਰੀ ਬੈਗਾਂ ਜਾਂ ਕੰਟਰੈਨਰਾਂ, ਜਿਸ ਵਿਚ ਥਰਮੋਕੋਲ ਤੋਂ ਬਣੀਆਂ ਆਈਟਮਾਂ ਵੀ ਸ਼ਾਮਿਲ ਹਨ ਤੇ ਪਹਿਲਾਂ ਤੋਂ ਹੀ ਮੁਕੰਮਲ ਪਾਬੰਦੀ ਹੈ। ਉਨਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾਵੇਗੀ ਤੇ ਜੋ ਦੁਕਾਨਦਾਰਾਂ ਤੇ ਹੋਲ ਸੇਲਰਾਂ ਵਾਲੇ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਕਰਨਗੇ ਉਨਾਂ ਵਿਰੁੱਧ ਸਖ਼ਤ ਨਾਲ ਕਾਰਵਾਈ ਕੀਤੀ ਜਾਵੇਗੀ।

About Author

Leave A Reply

whatsapp marketing mahipal