ਨੰਗਲਾ ਪਿੰਡ ਨੂੰ ਪਾਣੀ ਸਪਲਾਈ ਲਈ ਭੇਜੀਆਂ ਕਰੋੜਾਂ ਰੁਪਏ ਦੀਆਂ ਪਾਈਪਾਂ ਅੱਗ ਨਾਲ ਸੜ ਕੇ ਹੋਈਆਂ ਸਵਾਹ

0


ਪਿੰਡ ਵਾਸੀਆਂ ਨੇ ਸ਼ਰਾਰਤ ਨਾਲ ਪਾਈਪਾਂ ਨੂੰ ਅੱਗ ਲਾਉਣ ਦਾ ਕੀਤਾ ਦਾਅਵਾ, ਦੋਸ਼ੀਆਂ ਖਿਲਾਫ ਮੰਗੀ ਕਾਰਵਾਈ
ਤਲਵੰਡੀ ਸਾਬੋ – ਸਿੱਧੂ
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਖੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਮੁਸ਼ਕਿਲ ਨੂੰ ਦੂਰ ਕਰਨ ਲਈ ਆਈਆਂ ਕਰੋੜਾਂ ਰੁਪਿਏ ਦੀਆਂ ਪਾਈਪਾਂ ਨੂੰ ਭਿਆਨਕ ਅੱਗ ਲੱਗ ਗਈ। ਪਿੰਡ ਨੰਗਲਾ ਵਾਸੀਆਂ ਦਾ ਦੋਸ਼ ਹੈ ਕਿ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਪਾਈਪਾਂ ਨੂੰ ਅੱਗ ਲਗਾਈ ਹੈ ਜਿਸ ਕਰਕੇ ਦੋਸ਼ੀਆਂ ਖਿਲਾਫ ਸਖਤ ਕਰਵਾਈ ਹੋਣੀ ਚਾਹੀਦੀ ਹੈ। ਜਦੋਂ ਕਿ ਭੂਮੀ ਰੱਖਿਆ ਵਿਭਾਗ ਦੇ ਅਧਿਕਾਰੀ ਵੀ ਮਸਲੇ ਨੂੰ ਲੈ ਕੇ ਸਖਤ ਕਰਵਾਈ ਕਰਵਾਉਣ ਦੀ ਗੱਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸਬ ਡਵੀਜਨ ਤਲਵੰਡੀ ਸਾਬੋ ਦਾ ਪਿੰਡ ਨੰਗਲਾ ਹਰਿਆਣਾ ਦੀ ਸਰਹੱਦ ਅਤੇ ਜਿਲਾ ਮਾਨਸਾ ਨਾਲ ਲਗਦਾ ਹੈ,ਪਿੰਡ ਵਿੱਚ ਨਹਿਰੀ ਪਾਣੀ ਦੀ ਕਮੀ ਕਰਕੇ ਜਮੀਨ ਬੰਜਰ ਹੋ ਰਹੀ ਸੀ ਤੇ ਕਿਸਾਨ ਪ੍ਰੇਸ਼ਾਨ ਰਹਿੰਦੇ ਹਨ ਜਿਸ ਕਰਕੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਪਿੰਡ ਵਿੱਚ ਭੂਮੀ ਰੱਖਿਆ ਵਿਭਾਗ ਤਹਿਤ ਸੱਤ ਕਰੋੜ ਰੁਪਿਏ ਦੀ ਲਗਾਤ ਨਾਲ ਪਾਣੀ ਦੀਆਂ ਪਾਈਪਾਂ ਪਾ ਕੇ ਨਹਿਰੀ ਪਾਣੀ ਲਿਆਉਣ ਦਾ ਪ੍ਰਾਜੈਕਟ ਪਾਸ ਕੀਤਾ ਸੀ ਜੋ ਕਿ ਮਾਨਸਾ ਜਿਲੇ ਦੇ ਕੁੱਝ ਪਿੰਡਾਂ ਵਿੱਚੋਂ ਦੀ ਆਉਣਾ ਸੀ।ਪਿੰਡ ਵਾਸੀਆਂ ਨੇ ਸੱਤ ਕਰੋੜ ਰੁਪਿਏ ਤੋਂ ਵੱਧ ਦੇ ਇਸ ਪਾ੍ਰਜੈਕਟ ਵਿੱਚ ਆਪਣੇ ਹਿੱਸੇ ਦਾ 70 ਲੱਖ ਰੁਪਿਏ ਪਿੰਡ ਵਿੱਚੋਂ ਇੱਕਠੇ ਕਰਕੇ ਸਰਕਾਰ ਨੂੰ ਦਿੱਤੇ ਸਨ ਪਰ ਜਿਲਾ ਮਾਨਸਾ ਦੇ ਕੁੱਝ ਪਿੰਡਾਂ ਦੇ ਕਿਸਾਨਾਂ ਦੇ ਇਤਰਾਜ ਦੇ ਚਲਦੇ ਪ੍ਰਾਜੈਕਟ ਪੂਰਾ ਨਹੀ ਹੋਇਆ ਤੇ ਹੁਣ ਪ੍ਰਾਜੈਕਟ ਦੀਆਂ ਕੀਮਤੀ ਪਾਈਪਾਂ ਵੱਖ ਵੱਖ ਵੱਖ ਪਿੰਡਾਂ ਵਿੱਚ ਪਈਆਂ ਹਨ।ਅੱਜ ਦੁਪਿਹਰੇ ਪ੍ਰਾਜੈਕਟ ਦੀਆਂ ਲੱਖਾਂ ਰੁਪਿਏ ਦੀਆਂ ਪਾਈਪਾਂ ਨੂੰ ਮਾਨਸਾ ਜਿਲ੍ਹੇ ਦੇ ਪਿੰਡ ਜਗਤਗੜ ਬਾਂਦਰ ਵਿਖੇ ਅੱਗ ਲੱਗ ਗਈ ਜਿਸ ਨਾਲ ਲੱਖਾਂ ਰੁਪਿਏ ਦੀਆਂ ਪਾਈਪਾਂ ਸੜ ਕੇ ਸਵਾਹ ਹੋ ਗਈਆਂ।ਅੱਗ ਤੇ ਦੋ ਫਾਇਰਬ੍ਰੇਡ ਦੀਆਂ ਗੱਡੀਆਂ ਨੇ ਮੁਸ਼ਕਿਲ ਨਾਲ ਕਾਬੂ ਪਾਇਆ ਅੱਗ ਨਾਲ ਆਸ ਪਾਸ ਦੇ ਦਰਖਤ ਵੀ ਮੱਚ ਗਏ। ਮੌਕੇ ਤੇ ਪੁੱਜੇ ਪਿੰਡ ਨੰਗਲਾ ਦੇ ਸਰਪੰਚ ਹਰਦੇਵ ਸਿੰਘ,ਕਿਸਾਨ ਆਗੂ ਬਹੱਤਰ ਸਿੰਘ ਨੰਗਲਾ, ਮੰਦਰ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਗੁਰਪਿਆਰ ਸਿੰਘ, ਨਾਜਮ ਸਿੰਘ ਮੈਂਬਰ, ਹਰਪ੍ਰੀਤ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ, ਬੋਘ ਸਿੰਘ ਨੇ ਦੋਸ਼ ਲਗਾਇਆ ਕਿ ਪਾਇਪਾਂ ਨੂੰ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਅੱਗ ਲਗਾਈ ਹੈ।ਉਹਨਾਂ ਨੇ ਪ੍ਰਸਾਸ਼ਨ ਦੀ ਢਿੱਲੀ ਕਰਵਾਈ ਤੇ ਸਵਾਲ ਉਠਾਉਦੇ ਕਿਹਾ ਕਿ ਜੇ ਪ੍ਰਸਾਸ਼ਨ ਸਮਾਂ ਰਹਿੰਦੇ ਉਹਨਾਂ ਦਾ ਪ੍ਰਜੈਕਟ ਪੂਰਾ ਕਰਦਾ ਤਾਂ ਮੁਸ਼ਕਿਲ ਨਾ ਆਂਉਦੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਖਿਲਾਫ ਕਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀਆਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ। ਉਧਰ ਦੂਜੇ ਪਾਸੇ ਪਤਾ ਲਗਦੇ ਹੀ ਭੂਮੀ ਰੱਖੀਆ ਵਿਭਾਗ ਦੇ ਐਸ.ਡੀ.ਓ ਹਰਪ੍ਰੀਤ ਸਿੰਘ ਨੇ ਮੌਕੇ ਦਾ ਜਾਇਜਾ ਲੈ ਕੇ ਸਾਰੇ ਮਾਮਲੇ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿੱਤੀ। ਪਾਈਪਾਂ ਨੂੰ ਅੱਗ ਲਗਾਈ ਹੋਣ ਦੀ ਗੱਲ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਉਨਾਂ ਨੇ ਕਿਹਾ ਕਿ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ ਤੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਵਾਈ ਜਾਵੇਗੀ।

About Author

Leave A Reply

whatsapp marketing mahipal