ਨੋਬੇਲ ਪੁਰਸਕਾਰ ਦਾ ਐਲਾਨ, ਤਿੰਨ ਵਿਗਿਆਨੀ ਸਨਮਾਨਿਤ

0
102

ਸਟੌਕਹੋਮ ਆਵਾਜ਼ ਬਿੳੂਰੋ
ਕੈਮਿਸਟਰੀ ਦੇ ਖੇਤਰ ‘ਚ ਨੋਬੇਲ ਫਾਊਂਡੇਸ਼ਨ ਨੇ ਸਾਲ 2019 ਲਈ ਬੁੱਧਵਾਰ ਨੂੰ ਨੋਬੇਲ ਪੁਰਸਕਾਰ ਦੇ ਨਾਵਾਂ ਦਾ ਐਲਾਨ ਕੀਤਾ। ਸਵੀਡਨ ਦੀ ਰਾਜਧਾਨੀ ਸਟੌਕਹੋਮ ‘ਚ ਇਸ ਦੇ ਲਈ ਜੌਨ ਬੀ ਗੁਡਇਨਫ ਐੱਮ, ਸਟੈਨਲੀ ਵਿਟਿੰਘਮ ਤੇ ਅਕੀਰਾ ਯੋਸ਼ੀਨੋ ਨੂੰ ਸਾਂਝੇ ਤੌਰ ‘ਤੇ ਰਸਾਇਣ ਵਿਗਿਆਨ ‘ਚ ਜੇਤੂ ਦੇ ਤੌਰ ‘ਤੇ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਲਿਥੀਅਮ-ਆਇਨ ਬੈਟਰੀ ਦਾ ਵਿਕਾਸ ਕਰਨ ਲਈ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਨੋਬੇਲ ਕਮੇਟੀ ਨੇ ਕਿਹਾ, ‘ਲਿਥੀਅਮ ਆਇਨ ਬੈਟਰੀ ਨੇ ਸਾਡੇ ਜੀਵਨ ‘ਚ ਕ੍ਰਾਂਤੀ ਲਿਆ ਦਿੱਤੀ ਹੈ ਤੇ ਇਸ ਦੀ ਵਰਤੋਂ ਮੋਬਾਈਲ ਫੋਨ ਤੋਂ ਲੈ ਕੇ ਲੈਪਟਾਪ ਤੇ ਇਲੈਕਟ੍ਰਨਿਕ ਵਾਹਨਾਂ ਤਕ ਹਰ ਚੀਜ ‘ਚ ਕੀਤੀ ਜਾਂਦੀ ਹੈ।‘ ਕਮੇਟੀ ਵਲੋਂ ਕਿਹਾ ਗਿਆ ਕਿ ਆਪਣੇ ਕੰਮ ਜਰੀਏ ਇਸ ਸਾਲ ਰਸਾਇਣ ਵਿਗਿਆਨ ਲਾਰੇਟਸ ਨੇ ਇਕ ਵਾਇਰਲੈੱਸ, ਫੌਸਿਲ ਫਿਊਲ ਫ੍ਰੀ ਸੁਸਾਇਟੀ ਦੀ ਨੀਂਹ ਰੱਖੀ ਹੈ। ਜਕਿਰਯੋਗ ਹੈ ਕਿ ਜੇਤੂਆਂ ਦਾ ਐਲਾਨ ਸਟੌਕਹੋਮ ‘ਚ ਬੁੱਧਵਾਰ ਨੂੰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ ਦੇ ਜਨਰਲ ਸਰਕੱਤਰ ਗੋਰਣ ਕੇ ਹੈਂਸਨ ਨੇ ਕੀਤਾ।

LEAVE A REPLY