ਨਾਜਾਇਜ਼ ਕੂੜੇ ਦੇ ਲੱਗੇ ਢੇਰ ਤੋਂ ਮੁਹੱਲਾ ਨਿਵਾਸੀ ਪ੍ਰੇਸ਼ਾਨ

0

ਜ਼ੀਰਾ / ਤਰਸੇਮ ਲਾਲ ਖੁਰਾਣਾ
ਸਥਾਨਿਕ ਸਨ੍ਹੇਰ ਰੋਡ ਤੇ ਸਮਾਧੀ ਮੁਹੱਲੇ ‘ਚ ਬਣਿਆ ਨਾਜਾਇਜ਼ ਕੂੜੇ ਦਾ ਲੱਗਾ ਢੇਰ ਮੁਹੱਲਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ  ਹੈ। ਇੱਥੇ ਲੱਗੇ ਕੂੜੇ ਦੇ ਢੇਰ  ਕਾਰਨ ਜਿੱਥੇ ਬਦਬੂ ਆਉਂਦੀ ਹੈ, ਉÎÎੱਥੇ ਅਵਾਰਾ ਪਸ਼ੂ ਵੀ ਆÀੁਂਦੇ ਹਨ ਜੋ ਰਾਹਗੀਰਾਂ ਨੂੰ  ਲੰਘਦੇ ਸਮੇਂ  ਮਾਰਦੇ ਹਨ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਨਿਹਾਲ ਸਿੰਘ, ਸਾਧੂ ਸਿੰਘ ਪ੍ਰਧਾਨ ਭਵਨ ਉਸਾਰੀ , ਗੁਰਪ੍ਰੀਤ ਸਿੰਘ ਭੀਤਾ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਅਜੈਬ ਸਿੰਘ,  ਅਮਰਜੀਤ ਸਿੰਘ, ਬਲਕਾਰ ਸਿੰਘ, ਬਲੌਰ ਸਿੰਘ, ਪ੍ਰੇਮ ਕੁਮਾਰ, ਪਵਨ ਕੁਮਾਰ ਆਦਿ ਨੇ ਕਿਹਾ  ਕਿ ਉਹਨਾਂ ਕਈ ਵਾਰ ਨਗਰ ਕੌਸਲ ਨੂੰ ਇਸ ਬਾਰੇ ਦੱਸਿਆ ਹੈ ਪਰ   ਮਸਲਾ ਹੱਲ ਨਹੀਂ ਹੋਇਆ, ਜਿਸ ਕਾਰਨ ਮੁਹੱਲਾ ਨਿਵਾਸੀ ਵਿੱਚ ਭਿਆਨਕ ਬਿਮਾਰੀਆਂ ਫੈਲਣਾ ਦਾ ਖ਼ਦਸ਼ਾ ਬਣਿਆ ਹੋਇਆ ਹੈ।  ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਨਗਰ ਕੌਸਲ ਨੇ ਜਲਦ ਨਗਰ ਇਸ ਮਸਲੇ ਦਾ ਕੋਈ ਹੱਲ ਨਾ ਕੀਤਾ ਤਾਂ ਮੁਹੱਲਾ ਵਾਸੀ ਇਹ ਸਾਰਾ ਕੂੜਾ ਨਗਰ ਕੌਸਲ ਦੇ ਮੂਹਰੇ ਸੁੱਟਣਗੇ।

About Author

Leave A Reply

whatsapp marketing mahipal