ਨਹੀਂ ਟਲਣਗੀਆਂ, ਸਮੇਂ ਸਿਰ ਹੋਣਗੀਆਂ ਲੋਕ ਸਭਾ ਚੋਣਾਂ 

0

* ਚੋਣ ਲੜਨ ਵਾਲਿਆਂ ਨੂੰ ਦੇਣਾ ਹੋਵੇਗਾ ਪੰਜ ਸਾਲ ਦੀ ਆਮਦਨ ਦਾ ਵੇਰਵਾ
* ਬੈਲਟ ਪੇਪਰ ਨਹੀਂ, ਬਿਜਲਈ ਵੋਟਿੰਗ ਮਸ਼ੀਨਾਂ ਰਾਹੀਂ ਹੀ ਪੈਣਗੀਆਂ ਵੋਟਾਂ
ਲਖਨਊ, ਆਵਾਜ਼ ਬਿਊਰੋ-ਪਾਕਿਸਤਾਨ ਨਾਲ ਵਧਾਏ ਤਣਾਅ ਦੌਰਾਨ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਅੱਗੇ ਪਾਉਣ ਦੀਆਂ ਚੱਲ ਰਹੀਆਂ ਅਫਵਾਹਾਂ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਆਪਣੇ ਨਿਰਧਾਰਤ ਸਮੇਂ ‘ਤੇ ਹੀ ਹੋਣਗੀਆਂ। ਚੋਣ ਕਮਿਸ਼ਨ ਨੇ ਨਾਲ ਹੀ ਕਿਹਾ ਕਿ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕਾਗਜ ਭਰਨ ਵੇਲੇ ਆਪਣੀ ਪੰਜ ਸਾਲ ਦੀ ਆਮਦਨ ਦਾ ਵੇਰਵਾ ਦੇਣਾ ਹੋਵੇਗਾ। ਹੁਣ ਤੱਕ ਸਿਰਫ ਇੱਕ ਸਾਲ ਦੀ ਆਮਦਨ ਦਾ ਵੇਰਵਾ ਹੀ ਦਿੱਤਾ ਜਾਂਦਾ ਸੀ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਪੈਨ ਕਾਰਡ ਰਾਹੀਂ ਵਿਦੇਸ਼ੀ ਜਾਇਦਾਦ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ। ਯੂ.ਪੀ. ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀ ਸਬੰਧੀ ਜਾਇਜ਼ਾ ਲੈਂਦਿਆਂ ਮੁੱਖ ਚੋਣ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਈ ਸੂਬਿਆਂ ਨੇ ਇਨ੍ਹਾਂ ਚੋਣਾਂ ਦੌਰਾਨ ਵਧੇਰੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਜਿੰਨਾ ਮਰਜੀ ਜੋਰ ਲਾ ਲਵੇ ਅਸੀਂ ਬੈਲਟ ਪੇਪਰ ਰਾਹੀਂ ਵੋਟਾਂ ਪਵਾਉਣ ਦੇ ਰਸਤੇ ਉੱਪਰ ਵਾਪਸ ਨਹੀਂ ਜਾਵਾਂਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਬੈਲਟ ਪੇਪਰ ਨਹੀਂ, ਸਿਰਫ ਬਿਜਲਈ ਵੋਟਿੰਗ ਮਸ਼ੀਨਾਂ ਰਾਹੀਂ ਹੀ ਵੋਟਾਂ ਪਵਾਈਆਂ ਜਾਣਗੀਆਂ।

About Author

Leave A Reply

whatsapp marketing mahipal