ਨਸ਼ਿਆਂ ਵਿਰੁੱਧ 7 ਮੁਕੱਦਮੇ ਦਰਜ਼ ਕਰਕੇ 7 ਕਥਿੱਤ ਦੋੋਸ਼ੀ ਗਿ੍ਰਫਤਾਰ

0

ਮਾਨਸਾ ਰੀਤਵਾਲ
ਮਨਧੀਰ ਸਿੰਘ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸ੍ਰੀ ਅਨਿੱਲ ਕੁਮਾਰ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ, ਕਰਨਵੀਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਤਿੰਨਾਂ ਸਬ-ਡਵੀਜ਼ਨਾਂ ਦੇ ਹਲਕਾ ਨਿਗਰਾਨ ਅਫਸਰਾਂ ਦੀ ਅਗਵਾਈ ਹੇਠ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਗਈ ਹੈ। ਸੀ.ਆਈ.ਏ. ਸਟਾਫ ਮਾਨਸਾ ਵਿਖੇ ਐਂਟੀ ਨਾਰਕੋਟਿਕ ਸੈਲ ਦੇ ਐਸ.ਆਈ. ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਦੁਲਾ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ ਕਾਇਦੇ ਅਨੁਸਾਰ ਤਲਾਸ਼ੀ ਕਰਨ ਤੇ ਉਸ ਪਾਸੋੋ 1000 ਨਸ਼ੀਲੀਆ ਗੋੋਲੀਆ ਮਾਰਕਾ ਐਲਪ੍ਰਾਜੋੋਲਮ ਦੀ ਬਰਾਮਦਗੀ ਕੀਤੀ ਗਈ ਹੈ। ਜਿਸਦੇ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸਰਦੂਲਗੜ ਦੇ ਸ:ਥ: ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਮੇਜਰ ਸਿੰਘ ਵਾਸੀ ਸਰਦੂਲਗੜ ਨੂੰ ਕਾਬੂ ਕਰਕੇ ਕਾਇਦੇ ਅਨੁਸਾਰ ਤਲਾਸ਼ੀ ਕਰਨ ਤੇ ਉਸ ਪਾਸੋੋ 100 ਨਸ਼ੀਲੀਆ ਗੋੋਲੀਆ ਮਾਰਕਾ ਟਰਾਮਾਡੋਲ ਦੀ ਬਰਾਮਦਗੀ ਕੀਤੀ ਗਈ ਹੈ। ਜਿਸਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਥਾਣਾ ਭੀਖੀ ਦੇ ਸ:ਥ: ਨਛੱਤਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਹਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਫਫੜੇ ਭਾਈਕੇ ਨੂੰ ਕਾਬੂ ਕਰਕੇ ਉਸ ਪਾਸੋੋ 48 ਬੋੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਜਿਸਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ।ਇਸੇ ਤਰਾਂ ਥਾਣਾ ਬਰੇਟਾ ਦੇ ਹੌੌਲਦਾਰ ਬਲਵਾਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਮੋੋਟਰਸਾਈਕਲ ਸਵਾਰ ਬਲਜਿੰਦਰ ਸਿੰਘ ਪੁੱਤਰ ਗੁਰਨਾਮ ਸਿੰੰਘ ਵਾਸੀ ਫੁੱਲੂਵਾਲਾ ਡੋੋਡ ਅਤੇ ਦਲਜੀਤ ਸਿੰਘ ਉਰਫ ਬੰਟੀ ਪੁੱਤਰ ਲਾਲ ਸਿੰਘ ਵਾਸੀ ਕਾਹਨਗੜ ਪਾਸੋੋ 36 ਬੋੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਦੋੋਸ਼ੀ ਬਲਜਿੰਦਰ ਸਿੰਘ ਨੂੰ ਮੌੌਕਾ ਤੇ ਕਾਬੂ ਕੀਤਾ ਗਿਆ ਜਦੋੋਕਿ ਦੂਸਰਾ ਦੋੋਸ਼ੀ ਦਲਜੀਤ ਸਿੰਘ ਉਰਫ ਬੰਟੀ ਮੌੌਕਾ ਤੋੋ ਭੱਜ ਗਿਆ। ਜਿਸਦੀ ਗਿ੍ਰਫਤਾਰੀ ਲਈ ਯਤਨ ਜਾਰੀ ਹਨ। ਇਸੇ ਤਰਾਂ ਥਾਣਾ ਬਰੇਟਾ ਦੇ ਹੀ ਹੌੌਲਦਾਰ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਬਿੰਦਰ ਸਿੰਘ ਪੁੱਤਰ ਚਰਨਾ ਸਿੰਘ ਵਾਸੀ ਦਿਆਲਪੁਰਾ ਨੂੰ ਕਾਬੂ ਕਰਕੇ ਉਸ ਪਾਸੋੋ 36 ਬੋੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਜਿਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ।ਇਸੇ ਤਰਾਂ ਥਾਣਾ ਬਰੇਟਾ ਦੇ ਹੀ ਹੌੌਲਦਾਰ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਸੋਨੂੰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸ ਪਾਸੋੋ 12 ਬੋੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਜਿਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ।ਇਸੇ ਤਰਾਂ ਥਾਣਾ ਸਿਟੀ-2 ਮਾਨਸਾ ਵਿਖੇ ਆਬਕਾਰੀ ਟੀਮ ਦੇ ਹੌੌਲਦਾਰ ਮੰਗਤ ਰਾਮ ਸਮੇਤ ਪੁਲਿਸ ਪਾਰਟੀ ਵੱਲੋੋ ਮੰਗਾ ਸਿੰਘ ਪੁੱਤਰ ਵਿੰਦਰ ਸਿੰੰਘ ਵਾਸੀ ਭੈਣੀਬਾਘਾ ਨੂੰ ਕਾਬੂ ਕਰਕੇ ਉਸ ਪਾਸੋੋ 28 ਬੋੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ ਹੈ। ਜਿਸਦੇ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ।

About Author

Leave A Reply

whatsapp marketing mahipal