ਨਸ਼ਿਆਂ ਵਿਰੁੱਧ 3 ਮੁਕੱਦਮੇ ਦਰਜ, 4 ਗਿ੍ਰਫ਼ਤਾਰ

0


ਮਾਨਸਾ – ਰੀਤਵਾਲ
ਮਨਧੀਰ ਸਿੰਘ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲੀਸ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸ੍ਰੀ ਅਨਿੱਲ ਕੁਮਾਰ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ, ਕਰਨਵੀਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਤਿੰਨਾਂ ਸਬ-ਡਵੀਜ਼ਨਾਂ ਦੇ ਹਲਕਾ ਨਿਗਰਾਨ ਅਫਸਰਾਨ ਦੀ ਅਗਵਾਈ ਹੇਠ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਅੱਜ ਥਾਣਾ ਬੋੋਹਾ ਦੇ ਹੌੌਲਦਾਰ ਸੁਖਮੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਕਾਰ ਸਵਾਰ ਵਿਆਕਤੀਆਂ ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ, ਬਲਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਬਰਨਾਲਾ ਨੂੰ ਕਾਬੂ ਕਰਕੇ ਉਹਨਾਂ ਪਾਸੋੋ 420 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ ਹੈ। ਜਿਹਨਾਂ ਦੇ ਵਿਰੁੱਧ ਥਾਣਾ ਬੋੋਹਾ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ ਕਾਰ ਮਾਰਕਾ ਕਰੋੋਲਾ(ਟੋਇਟਾ) ਨੰਬਰੀ ਪੀਬੀ10ਐੱਨ2737 ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਸੇ ਤਰਾਂ ਥਾਣਾ ਝੁਨੀਰ ਦੇ ਹੌਲਦਾਰ ਰਾਜ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਜਗਤਾਰ ਸਿੰਘ ਉਰਫ ਤਾਰੀ ਪੁੱਤਰ ਗੋਲਾ ਸਿੰਘ ਵਾਸੀ ਮਾਖੇਵਾਲਾ ਪਾਸੋੋ 72 ਬੋੋਤਲਾ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਦੀ ਬਰਾਮਦਗੀ ਕੀਤੀ ਗਈ। ਜਿਸਦੇ ਵਿਰੁੱਧ ਥਾਣਾ ਝੁਨੀਰ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ। ਕਥਿੱਤ ਦੋੋਸ਼ੀ ਮੌੌਕਾ ਤੋੋ ਭੱਜ ਗਿਆ, ਜਿਸਦੀ ਗਿ੍ਰਫਤਾਰੀ ਲਈ ਯਤਨ ਜਾਰੀ ਹਨ।ਇਸੇ ਤਰਾਂ ਥਾਣਾ ਭੀਖੀ ਦੇ ਸ:ਥ: ਨਛੱਤਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋ ਸ਼ਾਮ ਲਾਲ ਪੁੱਤਰ ਕਸੌੌਰੀ ਲਾਲ ਵਾਸੀ ਭੀਖੀ ਨੂੰ ਦੜਾ ਸਟਾ ਲਗਾਉਦਿਆ ਮੌੌਕਾ ਤੇ ਕਾਬੂ ਕਰਕੇ ਉਸ ਪਾਸੋੋ 1210/-ਰੁਪਏ ਦੀ ਬਰਾਮਦਗੀ ਹੋੋਣ ਤੇ ਉਸਦੇ ਵਿਰੁੱਧ ਥਾਣਾ ਭੀਖੀ ਵਿਖੇ ਜੂਆ ਐਕਟ ਤਹਿਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ ਹੈ।

About Author

Leave A Reply

whatsapp marketing mahipal