ਨਨਕਾਣਾ ਸਾਹਿਬ ਸਕੂਲ ਖਾਸੀ ਕਲਾਂ ’ਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਕਾਸ਼ ਪੁਰਬ

0


ਸਮਾਗਮ ’ਚ ਲੱਖੋਵਾਲ, ਬੀਬੀ ਢਿੱਲੋਂ ਤੇ ਬੀਬੀ ਬਿੱਟੀ ਨੇ ਲਗਵਾਈ ਹਾਜ਼ਰੀ
ਕੁਹਾੜਾ – ਸੁਖਵਿੰਦਰ ਸਿੰਘ ਗਿੱਲ
ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖਾਸੀ ਕਲਾਂ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਰੱਖੇ ਸਮਾਗਮ ਵਿੱਚ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਅਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਧਰਮਪਤਨੀ ਪਵਨਦੀਪ ਕੌਰ ਢਿੱਲੋਂ ਅਤੇ ਹਲਕਾ ਸਾਹਨੇਵਾਲ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਪਹੁੰਚੇ ਜਿਨ੍ਹਾਂ ਦਾ ਸਕੂਲ ਦੇ ਸੈਕਟਰੀ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਅਤੇ ਪਿ੍ਰੰਸੀਪਲ ਪੂਨਮ ਕੇ ਸਿੱਧੂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸੱਭ ਤੋਂ ਪਹਿਲਾਂ ਸ੍ਰੀ ਆਖੰਡ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਸਕੂਲ ਦੇ ਬੱਚਿਆਂ ਨੇ ਆਈਆਂ ਸੰਗਤਾਂ ਨੂੰ ਸਬਦ ਕੀਰਤਨ, ਕਵੀਸਰੀ ਅਤੇ ਇਤਿਹਾਸ ਨਾਲ ਜੁੜੀਆਂ ਕਵਿਤਾਵਾਂ ਸੁਣਾਈਆਂ। ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਪੂਨਮ ਕੇ ਸਿੱਧੂ ਨੇ ਸਕੂਲ ਦੀ ਸਲਾਨਾ ਕਾਰਗੁਜਾਰੀ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਕਿਸ ਪ੍ਰਕਾਰ, ਪੜਾਈ, ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਸਮੇਤ ਹੋਰਨਾਂ ਮੁਕਾਬਲੇ ਬਾਜੀ ਦੇ ਪ੍ਰੋਗਰਾਮਾਂ ਵਿੱਚ ਭਾਗ ਲੈ ਕੇ ਪੁਜੀਸ਼ਨਾਂ ਹਾਸਿਲ ਕਰਦਿਆਂ ਇਨਾਮ ਹਾਸਲ ਕਰ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਇਸਦੇ ਲਈ ਸਹਿਯੋਗ ਦੇਣ ਤੇ ਮਾਪਿਆਂ ਦਾ ਧੰਨਵਾਦ ਕੀਤਾ। ਸ: ਲੱਖੋਵਾਲ, ਸ੍ਰੀਮਤੀ ਢਿੱਲੋਂ ਅਤੇ ਬੀਬੀ ਬਿੱਟੀ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਜੀ ਦੇ ਮਨਾਏ ਗਏ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਸਕੂਲ ਦੁਆਰਾ ਹਰ ਖੇਤਰ ਵਿੱਚ ਮਾਰੀਆਂ ਮੱਲਾਂ ਦੀ ਵੀ ਸਲਾਘਾਂ ਕੀਤੀ। ਸ: ਲੱਖੋਵਾਲ ਨੇ ਦੱਸਿਆ ਕਿ ਜਦੋਂ 1976 ਵਿੱਚ ਉਹ ਨਨਕਾਣਾ ਸਾਹਿਬ ਟਰੱਸਟ ਦੇ ਟਰੱਸਟੀ ਬਣੇ ਤਾਂ ਉਨ੍ਹਾਂ ਵੱਧ ਤੋਂ ਵੱਧ ਸਕੂਲ ਖੋਲਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਸਕੂਲ ਸਮੇਤ ਤਿੰਨ ਹੋਰ ਸਕੂਲ ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਲਿਆਂਦੇ ਜਿਨ੍ਹਾਂ ‘ਚੋਂ ਖਾਸੀ ਕਲਾਂ ਦਾ ਸਕੂਲ ਹੁਣ ਸ: ਕਰਮਜੀਤ ਸਿੰਘ ਗਰੇਵਾਲ ਦੇ ਦਿੱਤੇ ਭਰਪੂਰ ਸਹਿਯੋਗ ਸਦਕਾ ਅੱਜ ਮੱਲਾਂ ਮਾਰ ਰਿਹਾ ਹੈ। ਆਏ ਹੋਏ ਮੁੱਖ ਮਹਿਮਾਨਾਂ ਨੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਅਖੀਰ ਵਿੱਚ ਸ: ਗਰੇਵਾਲ ਨੇ ਆਏ ਹੋਏ ਮਹਿਮਾਨਾਂ, ਇਲਾਕੇ ਦੇ ਮੋਹਤਬਰਾਂ, ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ ਭਰਿਆ ਕਰਨ ਲਈ 550 ਬੂਟੇ ਲਗਾਏ ਗਏ ਹਨ। ਹੋਰਨਾਂ ਪਿੰਡਾਂ ਅਤੇ ਮੁੱਹਲਿਆਂ ਦੇ ਲੋਕ ਵੀ ਅਜਿਹਾ ਕਰਨ, ਦੇ ਪ੍ਰਚਾਰ ਲਈ ਅਸੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ 550 ਟੀਸ਼ਰਟਾਂ ਵੰਡੀਆਂ ਹਨ। ਅਖੀਰ ਵਿੱਚ ਸ: ਗਰੇਵਾਲ, ਉਨ੍ਹਾਂ ਦੀ ਪਤਨੀ ਗਿਆਨਪ੍ਰੀਤ ਕੌਰ ਗਰੇਵਾਲ, ਸ੍ਰੀਮਤੀ ਸਿੱਧੂ ਅਤੇ ਸਕੂਲ ਦੇ ਸਟਾਫ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਜੋਗਿੰਦਰ ਸਿੰਘ ਗਰੇਵਾਲ ਢੱਕੀ ਸਾਹਿਬ ਵਾਲਿਆਂ ਨੇ ਸਕੂਲ ਨੂੰ 51 ਹਾਜਰ ਰੁਪਏ ਦਾਨ ਵਜੋਂ ਦਿੱਤੇ। ਇਸ ਮੌਕੇ ਸਰਪੰਚ ਇੰਦਰਜੀਤ ਸਿੰਘ ਸੋਮਲ, ਬਾਬਾ ਬਲਦੇਵ ਸਿੰਘ, ਸੁਖਧੀਰ ਸਿੰਘ ਸੇਖੋਂ ਨਵਚੇਤਨਾ ਭਲਾਈ ਮੰਚ, ਮਾਸਟਰ ਕਸ਼ਮੀਰ ਸਿੰਘ, ਗਿਆਨੀ ਸੋਹਣ ਸਿੰਘ, ਪਿ੍ਰਤਪਾਲ ਸਿੰਘ ਗਰੇਵਾਲ, ਰਾਜਿੰਦਰ ਸਿੰਘ ਧਾਂਧਲੀ, ਸਰਪੰਚ ਬਲਵੀਰ ਸਿੰਘ ਬੁੱਢੇਵਾਲ ਬਲਾਕ ਸੰਮਤੀ ਮੈਂਬਰ, ਦਲਜੀਤ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸੁੱਖੀ ਝੱਜ, ਜਿੰਦਰ ਸਿੰਘ, ਬਲਵਿੰਦਰ ਸਿੰਘ ਮਾਂਗਟ, ਗੁਰਪਾਲ ਸਿੰਘ ਗਿੱਲ, ਅੰਮਿ੍ਰਤਪਾਲ ਸਿੰਘ ਗਿੱਲ, ਭੁਪਿੰਦਰ ਸਿੰਘ, ਅਮਨਦੀਪ ਕੌਰ, ਕੁਲਦੀਪ ਕੌਰ, ਦਲਵਿੰਦਰ ਸਿੰਘ ਝਾਬੇਵਾਲ, ਮਨੀ ਝਾਬੇਵਾਲ, ਸੁਖਮਨੀ ਸੇਵਾ ਸੋਸਾਇਟੀ ਦੀਆਂ ਬੀਬੀਆਂ ਦਾ ਜੱਥਾ, ਵਿਦਿਆਰਥੀਆਂ ਦੇ ਮਾਪੇ, ਸਕੂਲ ਦਾ ਸਟਾਫ ਅਤੇ ਸਰਕਾਰੀ ਹਾਈ ਸਕੂਲ ਖਾਸੀ ਕਲਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

About Author

whatsapp marketing mahipal