ਨਗਰ ਕੌਂਸਲ ਦਾ ਨਾਜਾਇਜ ਕਬਜੇ ਹਟਾਉਣ ਦਾ ਦੇਖਿਆ ਡਰਾਮਾ

0
118

ਬਰੇਟਾ – ਰੀਤਵਾਲ
ਵਾਰ ਵਾਰ ਧਿਆਨ ‘ਚ ਲਿਆਉਣ ਦੇ ਬਆਦ ਅੱਜ ਸਥਾਨਕ ਨਗਰ ਕੌਂਸਲ ਵੱਲੋਂ ਜਿਨ੍ਹਾਂ ਦੁਕਾਨਦਾਰਾਂ ਨੇ ਨਿੱਤ ਦੀ ਤਰ੍ਹਾਂ ਬਹਾਰੋ ਦੂਰ ਸੜਕ ਤੱਕ ਆਪਣਾ ਸਾਮਾਨ ਰੱਖਿਆ ਹੋਇਆ ਸੀ। ਉਨ੍ਹਾਂ ’ਚੋਂ ਕੁਝ ਕੁ ਦੁਕਾਨਦਾਰਾਂ ਦੇ ਚਲਾਨ ਕੱਟਣ ਦਾ ਡਰਾਮਾ ਕਰਦੇ ਹੋਏ 200-200 ਰੁਪਏ ਦੀਆਂ ਪਰਚੀਆਂ ਕੱਟ ਕੇ ਰਿਕਾਰਡ ਵਿੱਚ ਖਾਨਾਪੂਰਤੀ ਕੀਤੇ ਜਾਣ ਦਾ ਸਮਾਚਾਰ ਹੈ, ਜਿਸ ਅਨੁਸਾਰ ਸ਼ਹਿਰ ਵਿੱਚ ਆਮ ਚਰਚਾ ਸੀ ਕਿ ਜੋ ਅੱਜ ਇਹ ਨਜਾਇਜ ਕਬਜੇ ਹਟਾਏ ਜਾ ਰਹੇ ਹਨ ਅਤੇ ਇਹ ਸਿਰਫ ਖਾਨਾਪੂਰਤੀ ਕਰਕੇ ਡੰਗ ਟਪਾਇਆ ਜਾ ਰਿਹਾ ਹੈ ਅਤੇ ਨਗਰ ਕੌਂਸਲ ਦੀ ਇਨ੍ਹਾਂ ਦੁਕਾਨਦਾਰਾਂ ਦਾ ਸਮਾਨ ਚੁੱਕਣ ਵਾਲੀ ਟਰੈਕਟਰ ਟਰਾਲੀ ਨੂੰ ਖਾਲੀ ਦੇਖ ਕੇ ਸਾਫ-ਦਿਖਾਈ ਦੇ ਰਿਹਾ ਹੈ ਕਿ ਇਹ ਇੱਕ ਡਰਾਮਾ ਮਾਤਰ ਹੀ ਹੈ ਜਾ ਫਿਰ ਇਸ ਬਾਰੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਆਪਣੇ ਆਉਣ ਦੀ ਸੂਚਨਾ ਦੇ ਦਿੱਤੀ ਗਈ ਹੋਵੇਗੀ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਨਗਰ ਕੌਂਸਲ ਦੇ ਕਰਮਚਾਰੀ ਅੱਗੇ ਅੱਗੇ ਜਾ ਰਹੇ ਸਨ ਤੇ ਦੁਕਾਨਦਾਰਾਂ ਵੱਲੋ ਪਿੱਛੇ ਮੁੱੜ ਤੋਂ ਨਜਾਇਜ ਕਬਜੇ ਕੀਤੇ ਜਾ ਰਹੇ ਹਨ ਅਤੇ ਇੰਨਸਾਫ ਪਸੰਦ ਲੋਕੀ ਕਹਿ ਰਹੇ ਸਨ ਕਿ ਨਗਰ ਕੌਂਸਲ ਨੂੰ ਅਜਿਹਾ ਡਰਾਮਾ ਕਰਕੇ ਆਪਣਾ ਸਮਾਂ ਬਰਬਾਦ ਕਰਨ ਦੀ ਕੀ ਲੋੜ ਸੀ ਜਦਕਿ ਅਜਿਹੇ ਡਰਾਮੇ ਕਰਨ ਵਿੱਚ ਤਾਂ ਇਹ ਨਗਰ ਕੌਂਸਲ ਪਹਿਲਾਂ ਹੀ ਸੁਰੱਖੀਆਂ ਵਿੱਚ ਹੈ । ਜਦ ਇਸ ਸਬੰਧੀ ਨਗਰ ਕੌਂਸਲ ਦੇ ਇੰਸਪੈਕਟਰ ਬੀਰਬਲ ਦਾਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਨਜਾਇਜ ਕਬਜੇ ਕਰਨ ਵਾਲੇ 11 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ ਅਤੇ ਜੇਕਰ ਅਜਿਹੇ ਦੁਕਾਨਦਾਰ ਫਿਰ ਵੀ ਬਾਜ ਨਾ ਆਏ ਤਾਂ ਅਗਲੀ ਵਾਰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY