ਨਗਰ ਕੀਰਤਨ ’ਚ ਸ਼ਾਮਿਲ ਗਤਕਾ ਟੀਮ ਦਾ ਕੀਤਾ ਵਿਸ਼ੇਸ਼ ਸਨਮਾਨ

0
77

ਜਗਰਾਓਂ ਅੰਮਿ੍ਰਤਪਾਲ ਸਿੰਘ
ਭਗਤੀ ਤੇ ਸਕਤੀ ਦੇ ਕੇਂਦਰ ਵਜੋਂ ਸੰਸਾਰ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਦੂਜੇ ਬਾਨੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਦੀ 56ਵੀਂ ਬਰਸੀ ਦੇ ਸਬੰਧ ਵਿੱਚ ਸੰਤ ਬਾਬਾ ਨਰੈਣ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਅਸਥਾਨ ਤੇ ਬਣੇ ਗਾਗਰਸਰ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ ਕੀਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 590 ਆਖੰਡ ਪਾਠਾਂ ਦੇ ਭੋਗ ਪਾਏ ਗਏ। ਜਿਹਨਾਂ ਦੀ ਅੰਤਿਮ ਅਰਦਾਸ ਮੰਗਲਵਾਰ ਨੂੰ ਕੀਤੀ ਗਈ। ਇਹਨਾਂ ਪਾਠਾਂ ਦੇ ਭੋਗ ਨਾਨਕਸਰ ਸੰਪਰਦਾਇ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਸੀ। ਇਸ ਦੌਰਾਨ ਸਮਾਗਮ ਦੇ ਆਖਰੀ ਦਿਨ ਨਗਰ ਕੀਰਤਨ ਵਿੱਚ ਸਾਮਿਲ ਸੁਰਜੀਤ ਗੱਤਕਾ ਅਖਾੜਾ ਭਿੰਡਰ ਕਲਾਂ ਦੀ ਟੀਮ ਨੂੰ ਸੰਤ ਬਾਬਾ ਘਾਲਾ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ। ਬਾਬਾ ਜੀ ਨੇ ਧਾਰਮਿਕ ਸਮਾਗਮਾਂ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਸੈਕਟਰੀ ਭਾਈ ਹਰਬੰਸ ਸਿੰਘ, ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਬਿੰਦਰ ਸਿੰਘ ਤੇ ਹੋਰ ਸੰਗਤਾਂ ਵੀ ਮੌਜੂਦ ਸਨ।

LEAVE A REPLY