ਧਾਰਾ 370 ਖਤਮ ਕੀਤੀ: ਧਾਰਾ 371 ਨੂੰ ਬਿਲਕੁਲ ਨਹੀਂ ਛੇੜਾਂਗੇ : ਸ਼ਾਹ

0
111

ਗੋਹਾਟੀ – ਆਵਾਜ ਬਿੳੂਰੋ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਸੂਬਿਆਂ ਨੂੰ ਭਰੋਸਾ ਦਿਵਾਇਆ ਹੈ ਜੋ ਧਾਰਾ 371 ਦੇ ਤਹਿਤ ਕੇਂਦਰ ਸਰਕਾਰ ਤੋਂ ਵਿਸ਼ੇਸ਼ ਸਹੂਲਤਾਂ ਲੈ ਰਹੇ ਹਨ ਕਿ ਧਾਰਾ 370 ਖਤਮ ਕਰਨਾ ਜਰੂਰੀ ਸੀ, ਪਰ ਅਸੀਂ ਧਾਰਾ 371 ਨੂੰ ਬਿਲਕੁਲ ਨਹੀਂ ਛੇੜਾਂਗੇ। ਅਸਾਮ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰ ਦੀ ਅੰਤਿਮ ਲਿਸਟ ਜਾਰੀ ਹੋਣ ਤੋਂ ਬਾਅਦ ਪਹਿਲੀ ਵਾਰ ਅਸਾਮ ਪੁੱਜੇ ਅਤੇ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ’ਤੇ ਕੋਈ ਵੀ ਵਿਅਕਤੀ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਉਣਾ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਬਣਾਉਣਾ ਸਾਡੀ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਾਰੇ ਲੋਕਾਂ ਦਾ ਸਤਿਕਾਰ ਅਤੇ ਵਿਸ਼ਵਾਸ ਕਰਦੀ ਹੈ, ਪਰ ਗੈਰ-ਕਾਨੂੰਨੀ ਤੌਰ ਤੇ ਇਸ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਧਾਰਾ 370 ਦੇ ਤਹਿਤ ਜੰਮੂ ਕਸ਼ਮੀਰ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਜਾਇਦਾਦ ਖਰੀਦਣ ਦਾ ਅਧਿਕਾਰ ਨਹੀਂ ਹੈ, ਇਸੇ ਤਰ੍ਹਾਂ ਹੀ ਧਾਰਾ 371 ਜੋ ਉੱਤਰ ਪੂਰਬ ਦੇ ਛੇ ਸੂਬਿਆਂ ਸਮੇਤ ਭਾਰਤ ਦੇ 11 ਰਾਜਾਂ ਵਿੱਚ ਲਾਗੂ ਹੈ, ਇਸ ਦੇ ਤਹਿਤ ਵੀ ਇਨ੍ਹਾਂ ਸੂਬਿਆਂ ਤੋਂ ਬਾਹਰੀ ਵਿਅਕਤੀ ਨੂੰ ਇੱਥੇ ਜ਼ਮੀਨਾਂ ਜਾਇਦਾਦਾਂ ਖਰੀਦਣ ਦੀ ਇਜਾਜਤ ਨਹੀਂ ਹੈ।

LEAVE A REPLY