ਦੇਸ਼ ਦੇ ਸਾਬਕਾ ਮੁੱਖ ਜੱਜ ਦੀਪਕ ਮਿਸ਼ਰਾ ਉੱਪਰ ਬਾਹਰੀ ਵਿਅਕਤੀਆਂ ਦੇ ਪ੍ਰਭਾਵ ਹੇਠ ਕੰਮ ਕਰਨ ਦੇ ਦੋਸ਼

0


ਨਵੀਂ ਦਿੱਲੀ (ਆਵਾਜ ਬਿਊਰੋ)-ਕੁੱਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਵਿੱਚੋਂ ਮੁੱਖ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਏ ਜਸਟਿਸ ਦੀਪਕ ਮਿਸ਼ਰਾ ਉੱਪਰ ਹਾਲ ਹੀ ਵਿੱਚ ਸੁਪਰੀਮ ਕੋਰਟ ਤੋਂ ਰਿਟਾਇਰ ਹੋਏ ਜਸਟਿਸ ਕੁਰੀਅਨ ਜੋਸਫ ਨੇ ਦੋਸ਼ ਲਗਾਏ ਹਨ ਕਿ ਜਸਟਿਸ ਮਿਸ਼ਰਾ ਆਪਣੀ ਨਿਯੁਕਤੀ ਦੌਰਾਨ ਬਾਹਰੀ ਵਿਅਕਤੀਆਂ ਦੇ ਪ੍ਰਭਾਵ ਹੇਠ ਫੈਸਲੇ ਦਿੰਦੇ ਸਨ। ਜਸਟਿਸ ਜੋਸਫ ਨੇ ਕਿਹਾ ਕਿ ਇਸ ਕਾਰਨ ਸੁਪਰੀਮ ਕੋਰਟ ਦੀ ਨਿਰਪੱਖਤਾ ਅਤੇ ਪ੍ਰਸ਼ਾਸਨਿਕ ਯੋਗਤਾ ਪ੍ਰਭਾਵਤ ਹੋਈ। ਜਸਟਿਸ ਕੁਰੀਅਨ ਉਨ੍ਹਾਂ ਚਾਰ ਜੱਜਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਕੰਮਕਾਜ ਅਤੇ ਮੁੱਖ ਜੱਜ ਵੱਲੋਂ ਧੜੇਬੰਦੀਆਂ ਪਾਲਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ। ਜਸਟਿਸ ਕੁਰੀਅਨ ਨੇ ਕਿਹਾ ਕਿ ਸਾਬਕਾ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਰਿਮੋਟ ਕੰਟਰੋਲ ਰਾਹੀਂ ਬਾਹਰੋਂ ਚਲਾਇਆ ਜਾ ਰਿਹਾ ਸੀ। ਜਸਟਿਸ ਕੁਰੀਅਨ ਨੇ ਇਸ ਬਾਹਰੀ ਵਿਅਕਤੀ ਦਾ ਨਾਂਅ ਅਤੇ ਉਨ੍ਹਾਂ ਕੇਸਾਂ ਦੇ ਬਾਰੇ ਵਿੱਚ ਦੱਸਣ ਤੋਂ ਨਾਂਹ ਕਰ ਦਿੱਤੀ, ਜੋ ਕੇਸ ਜਸਟਿਸ ਦੀਪਕ ਮਿਸ਼ਰਾ ਨੇ ਬਾਹਰੀ ਪ੍ਰਭਾਵ ਹੇਠ ਪੱਖਪਾਤੀ ਫੈਸਲੇ ਦਿੰਦਿਆਂ ਨਿਬੇੜੇ ਸਨ। ਜਸਟਿਸ ਕੁਰੀਅਨ ਨੇ ਇਹ ਵੀ ਕਿਹਾ ਕਿ ਸਾਡੇ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਜਸਟਿਸ ਮਿਸ਼ਰਾ ਦੇ ਕੰਮਕਾਜ ਵਿੱਚ ਕਈ ਚੰਗੀਆਂ ਤਬਦੀਲੀਆਂ ਆਈਆਂ ਅਤੇ ਮੌਜੂਦਾ ਮੁੱਖ ਜੱਜ ਜਸਟਿਸ ਰੰਜਨ ਗਗੋਈ ਵੱਲੋਂ ਵੀ ਵੱਡੇ ਪੱਧਰ ‘ਤੇ ਤਬਦੀਲੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅਦਾਲਤੀ ਵਿਵਸਥਾ ਅਤੇ ਆਜ਼ਾਦੀ ਨੂੰ ਲੈ ਕੇ ਖਤਰੇ ਘਟੇ ਹਨ ਅਤੇ ਕਈ ਵੱਡੇ ਸੁਧਾਰ ਹੋਏ ਹਨ।

About Author

Leave A Reply

whatsapp marketing mahipal