ਦੇਸ਼ ਦੀਆਂ 125 ਲੋਕ ਸਭਾ ਸੀਟਾਂ ਉੱਪਰ ਆਮ ਵਰਗਾਂ ਦਾ ਕਬਜ਼ਾ

0

ਨਵੀਂ ਦਿੱਲੀ, ਆਵਾਜ ਬਿਊਰੋ-ਦੇਸ਼ ਦੀ ਕੁੱਲ ਹਿੰਦੂ ਅਬਾਦੀ ਵਿੱਚ 31 ਫੀਸਦੀ ਆਮ ਵਰਗ ਆਉਂਦੇ ਹਨ ਜੋ 125 ਲੋਕ ਸਭਾ ਸੀਟਾਂ ਉੱਪਰ ਜਿੱਤ ਹਾਸਲ ਕਰਦੇ ਹਨ। 1931 ਤੋਂ ਬਾਅਦ ਦੇਸ਼ ਵਿੱਚ ਸਰਕਾਰ ਵੱਲੋ ਂਕਦੇ ਵੀ ਜਾਤੀਗਤ ਆਧਾਰ ‘ਤੇ ਜਨਗਣਨਾ ਨਹੀਂ ਕਰਵਾਈ ਗਈ। 90 ਦੇ ਦਹਾਕੇ ਵਿੱਚ ਗਠਿਤ ਕੀਤੇ ਗਏ ਮੰਡਲ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਪੱਛੜੇ ਵਰਗ ਦੀ ਅਬਾਦੀ 50 ਫੀਸਦੀ ਤੋਂ ਵੱਧ ਦੱਸੀ ਗਈ ਸੀ। 2007 ਦੇ ਅੰਕੜਾ ਮੰਤਰਾਲੇ ਦੇ ਸਰਵੇ ਵਿੱਚ ਕਿਹਾ ਗਿਆ ਸੀ ਕਿ ਹਿੰਦੂ ਅਬਾਦੀ ਵਿੱਚ ਪੱਛੜੇ ਵਰਗ ਦੀ ਗਿਣਤੀ 41 ਫੀਸਦੀ ਅਤੇ ਆਮ ਵਰਗਾਂ ਦੀ ਗਿਣਤੀ 31 ਫੀਸਦੀ ਹੈ। ਇੱਕ ਅਨੁਮਾਨ ਅਨੁਸਾਰ ਦੇਸ਼ ਦੀਆਂ 125 ਲੋਕ ਸਭਾ ਸੀਟਾਂ ਅਜਿਹੀÎਆਂ ਹਨ, ਜਿੱਥੇ ਹਰ ਜਾਤੀਗਤ ਸਮੀਕਰਣਾਂ ਵਿੱਚ ਆਮ ਵਰਗਾਂ ਦੇ ਉਮੀਦਵਾਰ ਭਾਰੀ ਪੈਂਦੇ ਹਨ ਅਤੇ ਜਿੱਤਦੇ ਹਨ।

About Author

Leave A Reply

whatsapp marketing mahipal