ਦੀਦੀ ਦਾ ਥੱਪੜ ਮੇਰੇ ਲਈ ਆਸ਼ੀਰਵਾਦ: ਮੋਦੀ

0

ਦੀਦੀ ਥੱਪੜ ਮਾਰੇਗੀ ਤਾਂ ਮੇਰਾ ਜੀਵਨ ਸੁਧਰ ਜਾਵੇਗਾ-ਮੋਦੀ
* ਮੈਂ ਕਦੇ ਨਹੀਂ ਕਿਹਾ ਕਿ ਮੋਦੀ ਨੂੰ ਥੱਪੜ ਮਾਰਾਂਗੀ-ਮਮਤਾ
ਕੋਲਕਤਾ, ਆਵਾਜ਼ ਬਿਊਰੋ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਦਿਆਂ ਕਿਹਾ ਕਿ ਇਸ  ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮੈਂ ਔਰਤ ਹੋਣ ਦੇ ਨਾਤੇ ਸਤਿਕਾਰ ਦਿੰਦਾ ਹਾਂ ਅਤੇ ਉਸ ਨੂੰ ਆਪਣੀ ਦੀਦੀ ਕਹਿ ਕੇ ਇੱਜਤ ਵੀ ਕਰਦਾ ਹਾਂ। ਮੋਦੀ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਦੀਦੀ ਕਹਿ ਰਹੀ ਹੈ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਮੋਦੀ ਦੇ ਥੱਪੜ ਮਾਰਾਂ।
ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਮੇਰੇ ਥੱਪੜ ਮਾਰੇਗੀ ਤਾਂ ਮੇਰੀ ਜ਼ਿੰਦਗੀ ਸੁਧਰ ਜਾਵੇਗੀ। ਮੋਦੀ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਇੱਕ ਸੰਘਰਸ਼ੀਲ  ਬੰਦੇ ਵੱਲੋਂ ਮੈਨੂੰ ਥੱਪੜ ਮਾਰਿਆ ਜਾਵੇਗਾ ਤਾਂ ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸੇ ਦੌਰਾਨ ਮੋਦੀ ਨੇ ਇਹ ਵੀ ਕਿਹਾ ਕਿ ਮੈਂ ਜਾਣਦਾ ਹਾਂ ਕਿ ਦੀਦੀ ਪ੍ਰੇਸ਼ਾਨ ਕਿਉਂ ਹੈ? ਉਹ ਪੱਛਮੀ ਬੰਗਾਲ ਵਿੱਚੋਂ ਆਪਣੇ ਢਹਿ ਰਹੇ ਕਿਲੇ ਨੂੰ ਦੇਖ ਕੇ ਆਪਣਾ ਆਪ ਕਾਬੂ ਵਿੱਚ ਨਹੀਂ ਰੱਖ ਰਹੀ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਰਹੀ ਮਮਤਾ ਬੈਨਰਜੀ ਨੇ ਕਾਂਗਰਸ ਨੂੰ ਪਿੱਛੇ ਛੱਡਿਆ ਅਤੇ ਹੁਣ ਕਾਂਗਰਸ ਇਸ ਦੀ ਬਾਤ ਨਹੀਂ ਪੁੱਛ ਰਹੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨਾਲ ਖੜ•ਨ ਵਾਲਿਆਂ ਨੂੰ ਵਿਸ਼ਵਾਸਘਾਤ ਹੀ ਲੈ ਡੁੱਬੇਗਾ।
ਇਸੇ ਦੌਰਾਨ ਮਮਤਾ ਬੈਨਰਜੀ ਨੇ ਵੀ ਕਿਹਾ ਹੈ ਕਿ ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਥੱਪੜ ਮਾਰਾਂਗੀ। ਮਮਤਾ ਨੇ ਕਿਹਾ ਕਿ ਮੈਂ ਇਹ ਕਿਹਾ ਸੀ ਕਿ ਮੋਦੀ ਨੂੰ ਲੋਕਤੰਤਰ ਦਾ ਥੱਪੜ ਜਰੂਰ ਵੱਜੇਗਾ। ਮਮਤਾ ਬੈਨਰਜੀ ਨੇ ਕਿਹਾ ਕਿ ਮੀਡੀਆ ਅਤੇ ਸਿਆਸੀ ਲੋਕਾਂ ਨੂੰ ਭਾਸ਼ਾ ਦੇ ਅਰਥ ਸਮਝਣੇ ਚਾਹੀਦੇ ਹਨ, ਵਿਗਾੜਨੇ ਨਹੀਂ ਚਾਹੀਦੇ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਉਨ•ਾਂ ਔਰਤਾਂ ਵਰਗੀ ਨਹੀਂ ਹਾਂ, ਜੋ ਨਿੱਕੀ-ਨਿੱਕੀ ਗੱਲ ‘ਤੇ ਪੈਰ ਛੱਡ ਜਾਂਦੀਆਂ ਹਨ। ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਅਤੇ ਮੇਰੀ ਪਾਰਟੀ ਉੱਪਰ ਹਮੇਸ਼ਾਂ ਰਿਸ਼ਵਤਖੋਰੀ ਅਤੇ ਭਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹਨ। ਉਨ•ਾਂ ਕਿਹਾ ਕਿ ਮੋਦੀ ਮੇਰੇ ਅਤੇ ਮੇਰੇ ਉਮੀਦਵਾਰਾਂ ਖਿਲਾਫ ਇੱਕ ਵੀ ਦੋਸ਼ ਸਾਬਤ ਕਰ ਦੇਣ ਤਾਂ ਮੈਂ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਲੜ ਰਹੇ ਆਪਣੀ ਪਾਰਟੀ ਦੇ ਸਾਰੇ 42 ਉਮੀਦਵਾਰਾਂ ਨੂੰ ਚੋਣਾਂ ਵਿੱਚੋਂ ਵਾਪਸ ਲੈ ਲਵਾਂਗੀ। ਮਮਤਾ ਨੇ ਇਹ ਵੀ ਕਿਹਾ ਕਿ ਮੋਦੀ ਦੋਸ਼ ਸਾਬਤ ਨਾ ਕਰ ਪਾਏ ਤਾਂ ਉਨ•ਾਂ ਨੂੰ ਲੋਕਾਂ ਸਾਹਮਣੇ ਕੰਨ ਫੜ ਕੇ ਬੈਠਕਾਂ ਕੱਢਣੀਆਂ ਪੈਣਗੀਆਂ।

About Author

Leave A Reply

whatsapp marketing mahipal