ਦਲਿਤਾਂ ‘ਤੇ ਹਮਲਿਆਂ ਨੂੰ ਰੋਕਣ ਲਈ ਧਰਮ ਨਿਰਪੱਖ ਤਾਕਤਾਂ ਇਕੱਠੀਆਂ ਹੋਣ : ਚੌਹਾਨ

0

ਮਾਨਸਾ J ਤਰਸੇਮ ਸਿੰਘ ਫਰੰਡ/ਰੀਤਵਾਲ
ਦੇਸ਼ ਵਿੱਚ ਰਾਸ਼ਟਰਵਾਦ ਦੇ ਨਾਮ ਤੇ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਖੱਬੀਆਂ ਅਤੇ ਧਰਮ ਨਿਰਪੱਖ ਤਾਕਤਾਂ ਦਾ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸ਼ਹੀਦ ਉੱਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੌਮੀ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਅਤੇ ਅੰਗਰੇਜ਼ ਹਕੂਮਤ ਤੋਂ ਦੇਸ਼ ਦੇ ਲੋਕਾਂ ਨੂੰ ਇਜਾਮ ਦਿਵਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਗਈਆਂ ਪ੍ਰੰਤੂ ਸਮੇਂ ਦੀਆਂ ਹਾਕਮ ਸਰਕਾਰਾਂ ਵੱਲੋਂ ਸ਼ਹੀਦਾਂ ਦੇ ਸੰਦੇਸ਼ ਅਤੇ ਪ੍ਰੋਗਰਾਮ ਨੂੰ ਨਾ ਲਾਗੂ ਕਰਕੇ ਦੇਸ਼ ਦੀ ਸਮੁੱਚੀ ਜਨਤਾ ਨੂੰ ਧੋਖੇ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਸ਼ਹੀਦਾਂ ਦੇ ਨਾਮ ਤੇ ਵੋਟਾਂ ਬਟੋਰ ਕੇ ਸਰਮਾਏਦਾਰੀ ਪੱਖੀ ਘਰਾਣਿਆਂ ਦੇ ਹੱਕ ਵਿੱਚ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਕਾਰਨ ਦੇਸ਼ ਦੇ ਕਿਸਾਨ ਮਜਦੂਰ, ਨੌਜਵਾਨ ਅਤੇ ਹਰ ਵਰਗ ਇਹਨਾਂ ਮਾੜੀਆਂ ਨੀਤੀਆਂ ਦੇ ਕਾਰਨ ਆਰਥਿਕਤਾ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਵਾਲੇ ਪਾਸੇ ਵਧ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨਾਂ-ਮਜਦੂਰਾਂ ਅਤੇ ਦਸਤਕਾਰਾਂ ਦੇ ਕਰਜਾ ਮੁਆਫੀ ਨੂੰ ਲੈ ਕੇ ਜੋ ਐਲਾਨ ਕੀਤੇ ਗਏ ਸਨ ਕੇਵਲ ਉਹ ਵਾਅਦੇ ਵਫਾ ਨਾ ਹੋ ਸਕੇ ਅਤੇ ਕਰਜੇ ਦੀ ਮਾਰ ਕਾਰਨ ਖੁਦਕੁਸ਼ੀਆਂ ਵਿੱਚ ਢੇਰ ਸਾਰਾਂ ਵਾਧਾ ਹੋ ਰਿਹਾ ਹੈ। ਇਸ ਸਮੇਂ ਸੀ.ਪੀ.ਆਈ. ਦੇ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾ. ਨਿਹਾਲ ਸਿੰਘ ਅਤੇ ਸੀ.ਪੀ.ਆਈ. ਦੇ ਜਿਲ੍ਹਾ ਆਗੂ ਕਾ. ਦਲਜੀਤ ਸਿੰਘ ਮਾਨਸ਼ਾਹੀਆ ਨੇ ਸਰਧਾਂਜਲੀ ਮੌਕੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਨੁੰ ਜਾਤਾਂ ਅਤੇ ਧਰਮਾਂ ਵਿੱਚ ਵੰਡ ਕੇ ਕੇਵਲ ਰਾਜਨੀਤੀ ਕਰ ਰਹੀਆਂ ਹਨ ਜਦੋਂ ਕਿ ਸ਼ਹੀਦਾਂ ਦੇ ਪ੍ਰੋਗਰਾਮ ਅਤੇ ਸੋਚ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਲੋਕ ਲਾਮਬੰਦੀ ਅਤੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ। ਸ਼ਰਧਾਂਜਲੀ ਸਮਾਗਮ ਸੀ.ਪੀ.ਆਈ. ਦੇ ਸਬ ਡਵੀਜਨ ਸਕੱਤਰ ਕਾ. ਰੂਪ ਸਿੰਘ ਢਿੱਲੋਂ ਅਤੇ ਸ਼ਹਿਰੀ ਸਕੱਤਰ ਰਤਨ ਲਾਲ ਭੋਲਾ ਦੇ ਪ੍ਰਧਾਨਗੀ  ਮੰਡਲ ਹੇਠ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਕਾ. ਦਰਸ਼ਨ ਸਿੰਘ ਪੰਧੇਰ, ਏਟਕ ਆਗੂ, ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰੇਖਾ ਸ਼ਰਮਾ, ਭੁਪਿੰਦਰ ਸਿੰਘ ਬੱਪੀਆਣਾ, ਮੰਗਤ ਰਾਮ ਭੀਖੀ, ਈਸ਼ਰ ਸਿੰਘ ਦਲੇਲ ਸਿੰਘ ਵਾਲਾ, ਬਲਵੰਤ ਸਿੰਘ ਭੈਣੀਬਾਘਾ, ਜਗਤਾਰ ਸਿੰਘ ਮੂਲਾ ਸਿੰਘ ਵਾਲਾ, ਹੰਸਾ ਸਿੰਘ ਪ੍ਰਧਾਨ ਰੇਹੜੀ ਯੂਨੀਅਨ, ਤਾਰਾ ਸਿੰਘ ਰੇਹੜੀ ਯੂਨੀਅਨ, ਨਿਰਮਲ ਮਾਨਸਾ, ਨਰੇਸ਼ ਕੁਮਾਰ ਬੁਰਜ ਹਰੀ, ਪ੍ਰਧਾਨ ਦੋਧੀ ਯੂਨੀਅਨ, ਜੰਟੀ ਬਰੇਟਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਸਟੇਜ ਦੀ ਕਾਰਵਾਈ ਦਰਸ਼ਨ ਪੰਧੇਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਅੰਤ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

About Author

Leave A Reply

whatsapp marketing mahipal