ਦਰਦਨਾਕ ਸੜਕ ਹਾਦਸੇ ‘ਚ ਦੋ ਬਾਈਕ ਸਵਾਰਾਂ ਦੀ ਮੌਤ

0

ਫਾਜ਼ਿਲਕਾ,(ਅਵਾਜ਼ ਬਿਊਰੋ)- : ਅੱਜ ਦੇ ਸਮੇਂ ਦੇ ਵਿੱਚ ਹਾਦਸਿਆਂ ਦਾ ਦੌਰ ਬਹੁਤ ਜ਼ਿਆਦਾ ਵੱਧ ਗਿਆ ਹੈ। ਆਏ ਦਿਨੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਸੜਕ ਹਾਦਸਾ ਹੁੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਹਾਦਸਾ ਫਾਜ਼ਿਲਕਾ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਇਸ ਹਾਦਸੇ ਵਿੱਚ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਅਬੋਹਰ ਵਾਲੇ ਪਾਸੇ ਤੋ ਫ਼ਾਜ਼ਿਲਕਾ ਵੱਲ ਆ ਰਹੇ ਸਨ ਤਾਂ ਪਿੰਡ ਬਨਵਾਲਾ ਦੇ ਕੋਲ ਉਨ੍ਹਾਂ ਦਾ ਮੋਟਰ ਸਾਈਕਲ ਟ੍ਰੈਕਟਰ-ਟਰਾਲੇ ਨਾਲ ਹਾਦਸਾ ਗ੍ਰਸਤ ਹੋ ਗਿਆ। ਜਿਸ ਨਾਲ ਇੱਕ ਦੀ ਮੌਕੇ ਤੇ ਮੌਤ ਹੋ ਗਈ। ਦੋਨਾਂ ਵਿੱਚੋ ਇੱਕ ਬੁਰੀ ਤਰ੍ਹਾਂ ਜਖਮੀ ਹੋ ਗਿਆ। ਉਸਨੂੰ ਫਟਾਫਟ ਫ਼ਾਜ਼ਿਲਕਾ ਦੇ ਇੱਕ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਕਰ ਦਿੱਤਾ। ਇਸ ਹਾਦਸੇ ਦੇ ਦੋਨੇਂ ਨੌਜਵਾਨਾਂ ਦੀ ਪਹਿਚਾਣ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਿੰਡ ਬਾਲੁਆਨਾ ਦੇ ਹਨ।ਤੁਹਾਨੂੰ ਇੱਥੇ ਦੱਸ ਦੇਈਏ ਕਿ ਇਹਨੀਂ ਦਿਨੀਂ ਵਧਦੇ ਸੜਕ ਹਾਦਸੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਦਸਹਾ ਰੋਡ ਤੇ ਵੀ ਦੇਖਣ ਮਿਲਿਆ ਸੀ। ਇਸ ਹਾਦਸੇ ਦੇ ਵਿੱਚ ਦਸੂਹਾ ਰੋਡ ‘ਤੇ ਚਾਰ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਦਸੂਹਾ ਰੋਡ ਉੱਤੇ ਦੇਰ ਰਾਤ 9 ਵਜੇ ਦੇ ਕਰੀਬ ਭੀਖੋਵਾਲ ਅਤੇ ਬਾਗਪੁਰ ਪਿੰਡ ਵਿੱਚ ਹੁਸ਼ਿਆਰਪੁਰ ਤੋਂ ਦੋਸਤ ਦਾ ਜਨਮਦਿਨ ਮਨਾ ਕੇ ਆਪਣੇ ਪਿੰਡ ਕੰਗਮਾਈ ਵਾਪਸ ਆ ਰਹੇ ਸੀ ਕਿ ਅਚਾਨਕ ਹਾਦਸੇ ਵਿੱਚ ਸਵਿਫਟ ਕਾਰ ਸਵਾਰ 4 ਦੋਸਤਾਂ ਵਿੱਚੋਂ 2 ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉੱਥੇ ਹੀ 2 ਜਖ਼ਮੀ ਹੋ ਗਏ ਸਨ।

About Author

Leave A Reply

whatsapp marketing mahipal