ਤੇ ਹੁਣ ਸਿੱਧੂ ਦਾ ਚਿੱਠੀ ਬੰਬ ਕੈਪਟਨ ਲਈ ਬਣਿਆ ਖਤਰਾ

0

ਨਵੀਂ ਦਿੱਲੀ, ਆਵਾਜ਼ ਬਿਊਰੋ-ਆਪਣੇ ਬਿਆਨਾਂ, ਚੁਟਕਲਿਆਂ ਅਤੇ ਸਵਾਲਾਂ ਨਾਲ ਹਮੇਸ਼ਾਂ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਦਾ ਮੰਤਰਾਲਾ ਬਦਲਣ ਦੇ ਜਵਾਬ ਵਿੱਚ ਇੱਕ ਚਿੱਠੀ ਬੰਬ ਤਿਆਰ ਕਰਕੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਸੌਂਪ ਦਿੱਤਾ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਦੇ ਇਸ ਚਿੱਠੀ ਬੰਬ ਵਿੱਚੋਂ ਕੋਈ ਗੱਲ ਗੰਭੀਰ ਨਜ਼ਰ ਆਈ ਤਾਂ ਇਸ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਲੋਕ ਸਭਾ ਚੋਣਾਂ ਦੌਰਾਨ ਅਤੇ ਮੰਤਰੀਆਂ ਦੇ ਵਿਭਾਗ ਬਦਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ ਚੱਲ ਰਹੇ ਹਨ। ਉਹ ਵਾਰ ਵਾਰ ਇੱਕੋ ਗੱਲ ਕਹਿੰਦੇ ਹਨ ਕਿ ਉਨ•ਾਂ ਦਾ ਕੈਪਟਨ ਸਿਰਫ ਰਾਹੁਲ ਗਾਂਧੀ ਹੈ। ਅਮਰਿੰਦਰ ਸਿੰਘ ਤਾਂ ਸਿਰਫ ਪੰਜਾਬ ਦਾ ਕੈਪਟਨ ਹੈ।  ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਫੋਟੋ ਖਿਚਵਾਉਂਦਿਆਂ ਸੋਸ਼ਲ ਮੀਡੀਆ ਉੱਪਰ ਇਹ ਫੋਟੋ ਪਾ ਕੇ ਲਿਖਿਆ ਹੈ ਕਿ ਮੈਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਇੱਕ ਚਿੱਠੀ ਸੌਂਪ ਕੇ ਪੰਜਾਬ ਦੇ ਹਾਲਾਤਾਂ ਤੋਂ ਜਾਣੂੰ ਕਰਵਾ ਦਿੱਤਾ ਹੈ। ਸਿੱਧੂ ਦੀ ਇਹ ਚਿੱਠੀ ਪੰਜਾਬ ਦੀ ਸਿਆਸੀ ਦਿਸ਼ਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਤਬਦੀਲੀ ਦਾ ਆਧਾਰ ਬਣ ਸਕਦੀ ਹੈ।

About Author

Leave A Reply

whatsapp marketing mahipal