ਤੁਰਕੀ : ਮਹਿਲਾ ਹੱਤਿਆ ਦੇ ਮਸ਼ਹੂਰ ਮਾਮਲੇ ਦੀ ਸੁਣਵਾਈ ਸ਼ੁਰੂ

0
108

ਅੰਕਾਰਾ ਆਵਾਜ਼ ਬਿੳੂਰੋ
ਤੁਰਕੀ ਵਿਚ ਇਕ ਮਹਿਲਾ ਦੀ ਹੱਤਿਆ ਦੇ ਮਸ਼ਹੂਰ ਕੇਸ ਦੀ ਸੁਣਵਾਈ ਬੁੱਧਵਾਰ ਨੂੰ ਸ਼ੁਰੂ ਹੋਈ। ਇਸ ਮਹਿਲਾ ਦੇ ਸਾਬਕਾ ਪਤੀ ਨੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਹ ਪੂਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ ਸੀ। ਇਸ ਮਗਰੋਂ ਦੇਸ਼ ਵਿਚ ਔਰਤਾਂ ਵਿਰੁੱਧ ਵੱਧਦੀ ਹਿੰਸਾ ‘ਤੇ ਬਹਿਸ ਸ਼ੁਰੂ ਹੋ ਗਈ। 38 ਸਾਲਾ ਦੀ ਐਮੀਨ ਬੁਲੁਤ ਦੀ ਹੱਤਿਆ ਅਗਸਤ ਵਿਚ ਕੀਤੀ ਗਈ, ਜਿਸ ਮਗਰੋਂ ਪੂਰੇ ਤੁਰਕੀ ਸ਼ਹਿਰ ਵਿਚ ਗੁੱਸੇ ਦੀ ਲਹਿਰ ਦੌੜ ਗਈ ਸੀ। ਇਸ ਘਟਨਾ ਨੇ ਦੇਸ਼ ਵਿਚ ਔਰਤਾਂ ਵਿਰੁੱਧ ਹਿੰਸਾ ਦੀ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ। ਜਾਣਕਾਰੀ ਮੁਤਾਬਕ ਬੁਲੁਤ ਨੇ 4 ਸਾਲ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ। ਮੱਧ ਐਂਤੋਲੀਆਈ ਸ਼ਹਿਰ ਕਿਰੀਕਕਾਲੇ ਵਿਚ ਉਸ ਦੀ 10 ਸਾਲ ਦੀ ਬੇਟੀ ਸਾਹਮਣੇ ਇਕ ਕੈਫੇ ਵਿਚ ਉਸ ਨੂੰ ਚਾਕੂ ਮਾਰਿਆ ਗਿਆ ਸੀ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਹਮਲੇ ਦੇ ਬਾਅਦ ਦਾ ਵੀਡੀਓ ਆਨਲਾਈਨ ਪੋਸਟ ਕੀਤਾ ਗਿਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਖੂਨ ਨਾਲ ਲਥਪਥ ਪਈ ਹੈ। ਗੌਰਤਲਬ ਹੈ ਕਿ ਬੁਲੁਤ ਦੇ ਸਾਬਕਾ ਪਤੀ ਫੇਦਈ ਵਰਨ (43) ਨੂੰ ਦੋਸ਼ੀ ਠਹਿਰਾਏ ਜਾਣ ‘ਤੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਵਰਨ ਨੇ ਪੁਲਸ ਨੂੰ ਕਿਹਾ ਕਿ ਬੁਲੁਤ ਨੇ ਉਸ ਦੀ ਬੇਇੱਜ਼ਤੀ ਕੀਤੀ। ਉਸ ਨੂੰ ਅੰਕਾਰਾ ਨੇੜੇ ਕਿਰੀਕਕਾਲੇ ਦੀ ਇਕ ਅਦਾਲਤ ਵਿਚ ਵੀਡੀਓ ਲਿੰਕ ਜ਼ਰੀਏ ਪੇਸ਼ ਕੀਤਾ ਗਿਆ, ਜਿੱਥੇ ਅਦਾਲਤੀ ਕਮਰੇ ਵਿਚ ਵੱਡੀ ਗਿਣਤੀ ਵਿਚ ਪੱਤਰਕਾਰ ਅਤੇ ਵਕੀਲ ਮੌਜੂਦ ਸਨ।

LEAVE A REPLY