ਤਿਉਣਾ ਰਜ਼ਬਾਹੇ ‘ਚ ਪਿਆ 50 ਫੁੱਟ ਚੌੜਾ ਪਾੜ

0

-700 ਏਕੜ ਜ਼ਮੀਨ ‘ਚ ਭਰਿਆ ਪਾਣੀ, 100 ਏਕੜ ਨਰਮਾ ‘ਤੇ 100 ਏਕੜ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਡੁੱਬਾ
-ਡਿਪਟੀ ਕਮਿਸ਼ਨਰ, ਨੈਬ ਤਹਿਸੀਲਦਾਰ ‘ਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ

ਸੰਗਤ ਮੰਡੀ, (ਚਰਨਜੀਤ ਮਛਾਣਾ)-ਬਠਿੰਡਾ-ਬਾਦਲ ਸੜਕ ‘ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਸਵੇਰੇ 3 ਵਜੇ ਦੇ ਕਰੀਬ ਤਿਉਣਾ ਰਜਬਾਹੇ ‘ਚ ਬੁਰਜੀ ਨੰ. 51 ਨਜ਼ਦੀਕ ਪਿੰਡ ਦੇ ਸਾਬਕਾ ਸਰਪੰਚ ਕ੍ਰਿਸ਼ਨ ਸਿੰਘ ਦੇ ਖ਼ੇਤ ‘ਚ ਪਿੰਡ ਵਾਲੇ ਪਾਸੇ 50 ਫੁੱਟ ਚੌੜਾ ਪਾੜ ਪੈ ਗਿਆ। ਪਾੜ ਦਾ ਕਾਰਨ ਬੀਤੀ ਰਾਤ ਆਏ ਝੱਖੜ ਕਾਰਨ ਦਰੱਖਤਾਂ ਦਾ ਰਜਬਾਹੇ ‘ਚ ਟੁੱਟ ਕੇ ਡਿੱਗਣਾ ਦੱਸਿਆ ਜਾ ਰਿਹਾ ਹੈ। ਪਾੜ ਕਾਰਨ ਕਿਸਾਨਾਂ ਦੀ 700 ਏਕੜ ਜ਼ਮੀਨ ‘ਚ ਪਾਣੀ ਭਰ ਗਿਆ ਜਿਸ ‘ਚ 100 ਏਕੜ ਨਰਮਾਂ ਅਤੇ 100 ਏਕੜ ਦੇ ਕਰੀਬ ਕਿਸਾਨਾਂ ਵੱਲੋਂ ਪਸ਼ੂਆਂ ਲਈ ਬੀਜਿਆ ਹਰਾਂ ਚਾਰਾ ਸ਼ਾਮਲ ਹੈ। ਰਜਬਾਹੇ ਦੇ ਟੁੱਟਣ ਕਾਰਨ ਕਿਸਾਨਾਂ ਦੀਆਂ ਖ਼ੇਤਾਂ ‘ਚ ਲਗਾਏ ਖ਼ੂਹਾਂ ‘ਚ ਪਾਣੀ ਭਰਨ ਕਾਰਨ ਮੋਟਰਾਂ ਵੀ ਪਾਣੀ ‘ਚ ਡੁੱਬ ਗਈਆਂ। ਰਜਬਾਹੇ ਦਾ ਪਿੰਡ ਵੱਲ ਪਾਣੀ ਆਉਣ ਕਾਰਨ ਪਿੰਡ ਵਾਸੀਆਂ ‘ਚ ਇਕ ਵਾਰ ਦਹਿਸ਼ਤ ਦਾ ਮਹੌਲ ਬਣ ਗਿਆ ਪ੍ਰੰਤੂ ਮੌਕੇ ‘ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਸੰਗਤ ਦੇ ਨੈਬ ਤਹਿਸੀਲਦਾਰ ਸੁਰਿੰਦਰਪਾਲ ਸਿੰਗਲਾ, ਐੱਸ.ਡੀ.ਐੱਮ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਪਿੰਡ ਨੂੰ ਪਾਣੀ ਤੋਂ ਬਚਾਉਣ ਲਈ ਰਜਬਾਹੇ ‘ਚ ਖੱਬੇ ਪਾਸੇ ਪਾੜ ਕਰ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਸੰਦੀਪ ਸਿੰਘ ਸ਼ਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਜਬਾਹੇ ‘ਚ ਬੰਦੀ ਤੋਂ ਬਾਅਦ ਸਵੇਰੇ ਹੀ ਪਾਣੀ ਆਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਆਏ ਤੇਜ ਝੱਖੜ ਕਾਰਨ ਬਹੁਤੇ ਦਰੱਖਤ ਟੁੱਟ ਕੇ ਰਜਬਾਹੇ ‘ਚ ਡਿੱਗ ਪਏ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਵੱਲੋਂ ਨਹਿਰੀ ਵਿਭਾਗ ਨੂੰ ਪਹਿਲਾ ਹੀ ਸੂਚਿਤ ਕੀਤਾ ਗਿਆ ਸੀ ਕਿ ਰਜਬਾਹੇ ‘ਚ ਹਾਲੇ ਪਾਣੀ ਨਾ ਛੱਡਿਆ ਜਾਵੇ ਪ੍ਰੰਤੂ ਨਹਿਰੀ ਵਿਭਾਗ ਵੱਲੋਂ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰ ਰਹੇ ਰਜਬਾਹੇ ‘ਚ ਪਾਣੀ ਨੂੰ ਛੱਡ ਦਿੱਤਾ। ਪਿੰਡ ਕੋਲ ਦਰੱਖਤਾਂ ਦੇ ਡਿੱਗਣ ਕਾਰਨ ਰਜਬਾਹਾ ਬੰਦ ਸੀ ਜਿਸ ਕਾਰਨ ਰਜਬਾਹਾ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਰਜਬਾਹੇ ਦੇ ਟੁੱਟਣ ਕਾਰਨ ਕਈ ਕਿਸਾਨਾਂ ਦੀਆਂ ਜਿਥੇ ਝੋਨਾ ਲਗਾਉਣ ਲਈ ਬੀਜੀ ਜੀਰੀ ਡੁੱਬ ਗਈ ਉਥੇ 100 ਏਕੜ ਕਿਸਾਨਾਂ ਵੱਲੋਂ ਬੀਜ਼ਿਆ ਨਰਮਾ ਅਤੇ 100 ਏਕੜ ਦੇ ਕਰੀਬ ਪਸ਼ੂਆਂ ਲਈ ਬੀਜ਼ਿਆ ਹਰਾ ਚਰਾ ਵੀ ਪਾਣੀ ਨਾਲ ਭਰ ਗਿਆ। ਉਨ੍ਹਾਂ ਅੱਗੇ ਕਿਹਾ ਕਿ ਰਜਬਾਹੇ ਦੇ ਦੋਹਾਂ ਪਾਸੇ ਕਿਸਾਨਾਂ ਦੀ ਲਗਭਗ 700 ਏਕੜ ਜ਼ਮੀਨ ‘ਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਨਹਿਰੀ ਵਿਭਾਗ ਵੱਲੋਂ ਰਜਬਾਹੇ ਨੂੰ ਦੂਸਰੀ ਤਰਫ਼ ਨਾ ਤੋੜਿਆ ਜਾਂਦਾ ਤਾਂ ਪਿੰਡ ਪਾਣੀ ‘ਚ ਡੁੱਬ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਰਜਬਾਹਾ ਟੁੱਟਣ ਨੂੰ ਲੈ ਕੇ ਪਿੰਡ ਵਾਸੀ ਆਪਸ ‘ਚ ਉਲਝੇ ਜਿਸ ਕਾਰਨ ਵੱਡੀ ਗਿਣਤੀ ‘ਚ ਥਾਣਾ ਸੰਗਤ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।
-ਕੀ ਕਹਿੰਦੇ ਨੇ ਵਿਭਾਗ ਦੇ ਐੱਸ.ਡੀ.ਓ. ਜਗਮੀਤ ਸਿੰਘ
ਜਦ ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ.ਡੀ.ਓ ਜਗਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਜਬਾਹਾ 3 ਵਜੇ ਦੇ ਕਰੀਬ ਪਿੰਡ ਵਾਲੇ ਪਾਸੇ ਟੁੱਟਿਆ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਆਏ ਝੱਖੜ ਕਾਰਨ ਰਜਬਾਹੇ ‘ਚ ਵੱਡੀ ਗਿਣਤੀ ‘ਚ ਟੁੱਟ ਕੇ ਦਰੱਖਤ ਡਿੱਗ ਪਏ ਸਨ, ਸ਼ਾਮ ਤੱਕ ਉਹ ਰਜਬਾਹੇ ‘ਚੋਂ ਦਰੱਖਤ ਬਾਹਰ ਕੱਢਦੇ ਰਹੇ ਪ੍ਰੰਤੂ ਇਥੇ ਦਰੱਖਤ ਜਿਆਦਾ ਦਰੱਖਤ ਡਿੱਗੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ‘ਚ ਪਾਣੀ ਦਾਖਲ ਹੋਣ ਤੋਂ ਬਚਾਉਣ ਲਈ ਰਜਬਾਹੇ ਨੂੰ ਖੱਬੇ ਪਾਸੇ ਤੋੜ ਦਿੱਤਾ ਜਿਸ ਕਾਰਨ ਪਿੰਡ ਸੇਫ ਹੋ ਗਿਆ। ਉਨ੍ਹਾਂ ਦੱਸਿਆ ਕਿ ਹੁਣ ਰਜਬਾਹੇ ‘ਚ 150 ਕਿਉਸਿਕ ਪਾਣੀ ਚੱਲ ਰਿਹਾ ਹੈ ਜੋ ਜਲਦੀ ਹੀ ਇਹ ਵੀ ਬੰਦ ਹੋ ਜਾਵੇਗਾ।

About Author

Leave A Reply

whatsapp marketing mahipal