ਤਾਲਿਬਾਨ ਦੇ ਖੁਫੀਆ ਵਿਭਾਗ ਦਾ ਮੁਖੀ ਗਿ੍ਰਫਤਾਰ

0
104

ਕਾਬੁਲ ਆਵਾਜ਼ ਬਿੳੂਰੋ
ਤਾਲਿਬਾਨ ਦੇ ਖੁਫੀਆ ਵਿਭਾਗ ਦੇ ਮੁਖੀ ਮੁੱਲਾ ਨੂਰਉਦੀਨ ਨੂੰ ਅਫਗਾਨਿਸਤਾਨ ਦੇ ਗਜ਼ਨੀ ਸੂਬੇ ਤੋਂ ਗਿ੍ਰਫਤਾਰ ਕਰ ਲਿਆ ਗਿਆ। ਗਜ਼ਨੀ ਸੂਬੇ ਦੇ ਗਵਰਨਰ ਆਰਿਫ ਨੂਰੀ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਵਿਸ਼ੇਸ਼ ਸੁਰੱਖਿਆ ਫੌਜ ਨੇ ਇਕ ਮੁਹਿੰਮ ਚਲਾ ਕੇ ਮੁੱਲਾ ਨੂਰਉਦੀਨ ਨੂੰ ਸੂਬੇ ਦੇ ਵਾਘਾਜ ਜ਼ਿਲੇ ਤੋਂ ਹਿਰਾਸਤ ‘ਚ ਲਿਆ। ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਮੁੱਲਾ ਨੂਰਉਦੀਨ ਦੇ ਇਲਾਵਾ ਉਸ ਦੇ ਭਰਾ ਨੂੰ ਵੀ ਹਿਰਾਸਤ ‘ਚ ਲਿਆ ਗਿਆ। ਇਸ ਮੁਹਿੰਮ ਬਾਰੇ ਅਜੇ ਵਿਸਥਾਰਪੂਰਵਕ ਜਾਣਕਾਰੀ ਉਪਲੱਬਧ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਤਾਲਿਬਾਨ ਖਿਲਾਫ ਸੰਘਰਸ਼ ਕਰ ਰਿਹਾ ਹੈ। ਇਸ ਦੇ ਇਲਾਵਾ ਸਾਲ 2015 ਤੋਂ ਇਸਲਾਮਕ ਸਟੇਟ ਵੀ ਅਫਗਾਨਿਸਤਾਨ ‘ਚ ਕਾਫੀ ਕਿਰਿਆਸ਼ੀਲ ਬਣਿਆ ਹੋਇਆ ਹੈ, ਜਿਸ ਕਾਰਨ ਉੱਥੇ ਸੁਰੱਖਿਆ ਸਬੰਧੀ ਅਸਿਥਰਤਾ ਬਣੀ ਹੋਈ ਹੈ।

LEAVE A REPLY