ਜੰਡਿਆਲਾ ਗੁਰੂ ਸ਼ਹਿਰ ਪੂਰਨ ਤੌਰ ’ਤੇ ਰਿਹਾ ਬੰਦ

0
73

ਜੰਡਿਆਲਾ ਗੁਰੂ ਅਨਿਲ ਕੁਮਾਰ
ਪੰਜਾਬ ਸਰਕਾਰ ਵੱਲੋ 14 ਅਪ੍ਰੈਲ ਤੱਕ ਪੂਰਨ ਤੌਰ ਤੇ ਐਲਾਨੇ ਜਨਤਾ ਕਰਫਿੳੂ ਤੇ ਲੋਕਡਾਊਨ ਕਾਰਨ ਜੰਡਿਆਲਾ ਗੁਰੂ ਸਹਿਰ ਪੂਰਨ ਤੌਰ ਤੇ ਬੰਦ ਰਿਹਾ। ਇਸ ਮੋਕੋ ਐਸ ਐਸ ਪੀ ਅੰਮਿ੍ਤਸਰ ਦਿਹਾਤੀ ਵਿਕਰਮਜੀਤ ਸਿੰਘ ਦੁੱਗਲ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਵਿੱਚ ਫਲੈਗ ਮਾਰਚ ਕੱਢਿਆ ਗਿਆ।ਜਿੱਥੇ ਰੋਜਾਨਾ ਸਾਧਨਾਂ ਅਤੇ ਦੁਕਾਨਦਾਰਾਂ ਵੱਲੋ ਰੋਡ ਉਪੱਰ ਚਹਿਲ ਪਹਿਲ ਦਿਖਾਈ ਸੀ ੳੇਹ ਅੱਜ ਪੂਰਨ ਤੌਰ ਤੇ ਬੰਦ ਨਜ਼ਰ ਆਏ। ਪੂਰੇ ਸ਼ਹਿਰ ਵਿੱਚ ਮੈਡੀਕਲ ਸਟੋਰ ਤੋ ਇਲਾਵਾ ਸਾਰਾ ਸ਼ਹਿਰ ਪੂਰੀ ਤਰਾਂ ਬੰਦ ਰਿਹਾ। ਜਿਸ ਵਿੱਚ ਇਸ ਤੋ ਇਲਾਵਾ ਜੰਡਿਆਲਾ ਗੁਰੂ ਥਾਣੇ ਦੇ ਡੀ ਐਸ ਪੀ ਗੁਰਿੰਦਰਬੀਰ ਸਿੰਘ ਸਿੱਧੂ ਵੱਲੋ ਵੀ ਸ਼ਹਿਰ ਦੇ ਨਾਲ ਪਿੰਡਾ ਵਿੱਚ ਹੀ ਪੂਰੀ ਸਖਤਾਈ ਵਰਤਾਈ ਗਈ ਹੈ ਤਾ ਜੋ ਵਿਅਕਤੀ ਆਪਣੇ ਘਰਾਂ ਵਿੱਚ ਹੀ ਰਹਿਣ ਤਾ ਜੋ ਇਸ ਕਰੋਨਾ ਦੀ ਭਿਆਨਕ ਬਿਮਾਰੀ ਤੋ ਦੇਸ਼ ਵਾਸੀਆਂ ਨੂੰ ਛੁਟਕਾਰਾ ਮਿਲ ਸਕੇ। ਇਸ ਮੋਕੋ ਡੀ ਐਸ ਪੀ ਗੁਰਿੰਦਰਬੀਰ ਸਿੰਘ ਸਿੱਧੂ ਵੱਲੋ ਰਾਬਤਾ ਕਾਇਮ ਕੀਤਾ ਤਾਂ ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਹ ਪੰਜਾਬ ਬੰਦ ਦਾ ਸੱਦਾ 14 ਅਪ੍ਰੈਲ ਤੱਕ ਦਾ ਤੈਅ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹ ਘਰੇਲੂ ਸਮਾਨ ਲੈਣ ਲਈ ਪਰਿਵਾਰ ਦਾ ਇਕ ਮੈਬਰ ਸਮਾਨ ਲੈਣ ਆ ਸਕਦਾ ਹੈ। ਆਪਣੇ ਘਰਾਂ ਵਿੱਚ ਇਸੇ ਤਰਾਂ ਮਾਹੋਲ ਸ਼ਾਤਮਾਈ ਬਣਾਈ ਰੱਖਣ ਇਸ ਤੋ ਇਲਾਵਾ ਆਵਾਰਾ ਗੁੰਡਾਗਰਦੀ ਕਰਦੇ ਨੌਜਵਾਨਾ ਨੂੰ ਸਖਤਾਈ ਵਰਤਦਿਆ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸਹਿਰ ਵਿੱਚ ਗੇੜੀ ਲਾਉਣ ਦੇ ਬਹਾਨੇ ਮੋਟਰਸਾਈਕਲ ਤੇ ਫਿਰਦੇ ਨਜ਼ਰ ਆਏ ਤਾਂ ਉਹਨਾ ਦੇ ੳੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਪੁਲਿਸ ਦੇ ਵੱਖ ਵੱਖ ਕਰਮਚਾਰੀ ਵੀ ਮੌਜੂਦ ਸਨ।

LEAVE A REPLY