ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਕੱੱਲ੍ਹ ਤੋਂ 

0

* ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਸ਼ਹੀਦੀ ਸਮਾਗਮ ਦੇ 6 ਦਿਨਾਂ ਲਈ ਸੰਭਾਲੀਆਂ ਲੰਗਰ, ਸ਼ਬੀਲਾਂ, ਜੋੜੇ ਘਰਾਂ ਅਤੇ ਪਾਰਕਿੰਗ ਆਦਿ ਦੀਆਂ ਸੇਵਾਵਾਂ
ਮਹਿਤਾ ਚੌਂਕ, ਆਵਾਜ਼ ਬਿਊਰੋ-ਜੂਨ 1984 ਵਿੱਚ ਹੋਏ ਤੀਸਰੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਘੱਲੂਘਾਰਾ ਹਫਤਾ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 1 ਜੂਨ ਤੋਂ 5 ਜੂਨ ਤੱਕ ਮਨਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 6 ਜੂਨ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਹੋਵੇਗਾ।
1 ਜੂਨ ਤੋਂ 5 ਜੂਨ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਣ ਵਾਲੇ ਧਾਰਮਿਕ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਇਨ੍ਹਾਂ ਪੰਜ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਇਸ ਦੌਰਾਨ 5 ਤੋਂ 6 ਵਜੇ ਤੱਕ ਟਕਸਾਲ ਮੁੱਖੀ ਖੁਦ ਸੰਗਤਾਂ ਨੂੰ ਗੁਰਇਤਿਹਾਸ ਦੀ ਕਥਾ ਸਰਵਣ ਕਰਵਾਇਆ ਕਰਨਗੇ।
ਪ੍ਰੋਗਰਾਮ ਅਨੁਸਾਰ 1 ਜੂਨ ਨੂੰ ਭਾਈ ਸਿਮਰਪ੍ਰੀਤ ਸਿੰਘ, 2 ਜੂਨ ਨੂੰ ਭਾਈ ਜਗਤਾਰ ਸਿੰਘ, 3 ਜੂਨ ਨੂੰ ਭਾਈ ਕਰਨੈਲ ਸਿੰਘ, 4. ਜੂਨ ਨੂੰ ਭਾਈ ਕੁਲਦੀਪ ਸਿੰਘ ਅਤੇ 5 ਜੂਨ ਨੂੰ ਭਾਈ ਬਲਵਿੰਦਰ ਸਿੰਘ ਲੋਪੋਕੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ 4 ਵਜੇ ਤੋਂ 5 ਵਜੇ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। 5 ਜੂਨ ਰਾਤ ਨੂੰ 7 ਵਜੇ ਰਹਿਰਾਸ ਸਾਹਿਬ, 7 ਵਜੇ ਤੋਂ 8.30 ਵਜੇ ਤੱਕ ਭਾਈ ਬਹੁਲਵਲੀਨ ਸਿੰਘ, ਭਾਈ ਸੁਰਜੀਤ ਸਿੰਘ ਵਾਰਸ ਦਾ ਢਾਡੀ ਜੱਥਾ, 8.30 ਤੋਂ 9.30 ਵਜੇ ਤੱਕ ਅਤੇ ਭਾਈ ਕੇਵਲ ਸਿੰਘ ਮਹਿਤਾ ਕਵੀਸ਼ਰ 9.30 ਵਜੇ ਤੋਂ 10.30 ਵਜੇ ਤੱਕ ਕਵੀਸ਼ਰੀ ਰਾਹੀਂ ਸੰਗਤਾਂ ਵਿੱਚ ਬੀਰਰਸ ਭਰਨਗੇ। 7 ਜੂਨ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਸ਼ਹੀਦੀ ਸਮਾਗਮ ਹੋਵੇਗਾ, ਜਿਸ ਵਿੱਚ ਤਖਤ ਸਾਹਿਬਾਨ ਦੇ ਮੌਜੂਦਾ ਅਤੇ ਸਾਬਕਾ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਅਹੁਦੇਦਾਰ, ਮੈਂਬਰ, ਦੇਸ਼ ਵਿਦੇਸ਼ ਦੇ ਸੰਤ ਮਹਾਂਪੁਰਸ਼ ਅਤੇ ਦਮਦਮੀ ਟਕਸਾਲ ਨਾਲ ਜੁੜੇ ਸਿੰਘ ਅਤੇ ਸਿੱਖ ਜੱਥੇਬੰਦੀਆਂ ਦੇ ਆਗੂ ਵੱਧ ਚੜ੍ਹ ਕੇ ਪਹੁੰਚਣਗੇ। ਇਨ੍ਹਾਂ ਸਮਾਗਮਾਂ ਦੀ ਤਿਆਰੀ ਲਈ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸੰਗਤਾਂ ਨੇ ਲੰਗਰ, ਸ਼ਬੀਲਾਂ, ਪਾਰਕਿੰਗ ਅਤੇ ਜੋੜੇ ਘਰ ਆਦਿ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰੀਆਂ ਨਿਰਧਾਰਤ ਕੀਤੀਆਂ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਮੂਹ ਸੰਗਤਾਂ ਨੂੰ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਨਿਮਰਤਾ ਨਾਲ ਸੇਵਾ ਭਾਵ ਵਿੱਚ ਰਹਿ ਕੇ ਸੇਵਾ ਕਰਨ ਦੀ ਅਪੀਲ ਕੀਤੀ।

About Author

Leave A Reply

whatsapp marketing mahipal