ਜੁਲਾਈ ਤੱਕ ਹੋਣ ਵਾਦੀ ਵਿੱਚ ਵਿਧਾਨ ਸਭਾ ਚੋਣਾਂ-ਉਮਰ ਅਬਦੁੱਲਾ

0

ਸ੍ਰੀਨਗਰ, ਆਵਾਜ਼ ਬਿਊਰੋ-ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਸ੍ਰੀ ਉਮਰ ਅਬਦੁਲਾ ਨੇ ਛੇਤੀ ਤੋਂ ਛੇਤੀ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਵਾਧੂ ਸੁਰੱਖਿਆ ਫੋਰਸਾਂ ਨੂੰ ਜੰਮੂ ਕਸ਼ਮੀਰ ਵਿੱਚ ਤਾਇਨਾਤ ਕਰਕੇ ਜੁਲਾਈ ਮਹੀਨੇ ਤੱਕ ਵਿਧਾਨ ਸਭਾ ਚੋਣਾਂ ਕਰਵਾ ਲਈਆਂ ਜਾਣ। ਅਬਦੁੱਲਾ ਨੇ ਕਿਹਾ ਕਿ ਜੁਲਾਈ ਮਹੀਨੇ ਤੋਂ ਸ਼ੁਰੂ ਹੁੰਦੀ ਅਮਰਨਾਥ ਯਾਤਰਾ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਅਮਲ ਮੁਕੰਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਦੀ ਦੇ ਲੋਕ ਗੱਠਜੋੜ ਦੀ ਥਾਂ ਇੱਕ ਪਾਰਟੀ ਦੀ ਮਜਬੂਤ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਤਿੰਨ ਤੋਂ ਪੰਜ ਹਫਤਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦਾ ਆਖਰੀ ਪੜਾਅ 19 ਮਈ ਹੈ ਅਤੇ ਨਤੀਜਾ 23 ਮਈ ਨੂੰ ਐਲਾਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਕਾਰਨ ਵਿਧਾਨ ਸਭਾ ਚੋਣਾਂ ਲੇਟ ਨਹੀਂ ਹੋਣੀਆਂ ਚਾਹੀਦੀਆਂ। ਉ੍ਵ੍ਹਾਂ ਟਿੱਪਣੀ ਕੀਤੀ ਕਿ ਜੇ ਰਮਜ਼ਾਨ ਲੋਕ ਸਭਾ ਚੋਣਾਂ ਵਿੱਚ ਅੜਿੱਕਾ ਨਹੀਂ ਹੈ ਤਾਂ ਅਮਰਨਾਥ ਯਾਤਰਾ ਕਿਵੇਂ ਅੜਿੱਕਾ ਬਣ ਸਕਦੀ ਹੈ।

About Author

Leave A Reply

whatsapp marketing mahipal