ਜਾਅਲੀ ਲਾਇਸੰਸ ਨੂੰ ਸੱਚਾ ਸਾਬਿਤ ਕਰਨ ਦੇ ਚੱਕਰ ਵਿਚ ਫਸੇ ਪੰਜਾਬੀ ਵਿਅਕਤੀ ਨੂੰ ਦੇਸ਼ ਛੱਡਣ ਲਈ ਆਖਿਆ

0


-ਜਾਂਚ-ਪੜ੍ਹਤਾਲ ਅਫਸਰ ਪਹੁੰਚਿਆ ਅੰਮ੍ਰਿਤਸਰ
ਔਕਲੈਂਡ -ਹਰਜਿੰਦਰ ਸਿੰਘ ਬਸਿਆਲਾ

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਇਕ ਪੰਜਾਬੀ ਵਿਅਕਤੀ (ਜੋਧਵੀਰ ਸਿੰਘ) ਨੂੰ ਇਸ ਕਰਕੇ ਦੇਸ਼ ਛੱਡਣ ਲਈ ਕਹਿ ਦਿੱਤਾ ਹੈ ਕਿ ਉਸਨੇ ਜੋ ਲਾਇਸੰਸ ਇੰਡੀਆ ਤੋਂ ਬਣਿਆ ਵਿਖਾਇਆ ਸੀ, ਉਹ ਜਾਅਲੀ ਸੀ। ਪਰ ਉਹ ਉਸਨੂੰ ਸੱਚਾ ਸਾਬਿਤ ਕਰਨ ਦੇ ਵਿਚ ਵੀ ਲੱਗਾ ਰਿਹਾ, ਜਿਸ ਕਰਕੇ ਇਸ ਵਿਅਕਤੀ ਦਾ ਇਮਾਨਦਾਰੀ ਪ੍ਰਤੀ ਚਰਿੱਤਰ ਦੇਸ਼ ਨੂੰ ਰਾਸ ਨਹੀਂ ਆ ਰਿਹਾ ਅਤੇ ਹੁਣ ਵਾਪਿਸ ਪਰਤਣ ਲਈ ਦੋ ਟੁੱਕ ਕਹਿ ਦਿੱਤਾ ਗਿਆ ਹੈ। ਇਸ ਜਾਅਲੀ ਲਾਇਸੰਸ ਦੇ ਸਹਾਰੇ ਭਾਵੇਂ ਇਸਨੇ ਨਿਊਜ਼ੀਲੈਂਡ ਦਾ ਲਾਇਸੰਸ ਪ੍ਰਾਪਤ ਕਰ ਲਿਆ ਸੀ, ਪਰ ਵਰਕ ਵੀਜ਼ੇ ਦੌਰਾਨ ਜਾਂਚ-ਪੜ੍ਹਤਾਲ ਦੇ ਵਿਚ ਅੜਿੱਕੇ ਆ ਗਿਆ। ਇਕ ਡੇਅਰੀ ਕੰਪਨੀ ਦੇ ਵਿਚ ਕੰਮ ਕਰਦਾ ਇਹ ਵਿਅਕਤੀ ਫੋਰਕ ਲਿਫਟ ਚਲਾਉਂਦਾ ਸੀ ਅਤੇ ਵਰਕ ਵੀਜ਼ੇ ਵੇਲੇ ਜਾਅਲੀ ਲਾਇਸੰਸ ਦਾ ਪਰਦਾ ਫਾਸ਼ ਹੋ ਗਿਆ। ਮਨੁੱਖਤਾ ਦੇ ਅਧਾਰ ਉਤੇ ਨਿਊਜ਼ੀਲੈਂਡ ਰਹਿਣ ਦੀ ਅਪੀਲ ਕੀਤੀ ਗਈ, ਪਰ ਖਾਰਿਜ ਕਰ ਦਿੱਤੀ ਗਈ ਹੈ। ਜੋਧਵੀਰ ਸਿੰਘ 2009 ਤੋਂ ਇਥੇ  ਪਾਰਟਰਸ਼ਿੱਪ ਵੀਜ਼ੇ ਉਤੇ ਸੀ। ਇਸਦੀ ਪਤਨੀ ਇਕ ਰੈਸਟੋਰੈਂਟ ਵਿਚ ਮੈਨੇਜਰ ਹੈ। ਮਾਰਚ ਮਹੀਨੇ ਇਸਨੇ ਵਰਕ ਵੀਜ਼ਾ ਪਾਇਆ ਸੀ। ਇਕ ਇਮੀਗ੍ਰੇਸ਼ਨ ਅਡਵਾਈਜਰ ਨੇ ਜਦੋਂ ਇਹ ਦੱਸਿਆ ਸੀ ਕਿ ਤੁਹਾਡਾ ਇੰਡੀਆ ਵਾਲਾ ਲਾਇਸੰਸ ਚੈਕ ਹੋਵੇਗਾ ਤਾਂ ਉਸਨੇ ਝੱਟਪੱਟ ਅਰਜ਼ੀ ਕੈਂਸਲ ਵਾਪਿਸ ਲੈ ਲਈ ਸੀ। ਪਰ ਇਹ ਜਾਂਚ-ਪੜ੍ਹਤਾਲ ਅਗਲਿਆ ਨੇ ਚਾਲੂ ਰੱਖੀ ਅਤੇ ਅੰਮ੍ਰਿਤਸਰ ਵਿਖੇ ਇਕ ਇਮੀਗ੍ਰੇਸ਼ਨ ਅਫਸਰ ‘ਰੀਜ਼ਨਲ ਟ੍ਰਾਂਸਪੋਰਟ ਅਥਾਰਟੀ ਅੰਮ੍ਰਿਤਸਰ’ ਦੇ ਦਫਤਰ ਪਹੁੰਚਿਆ ਅਤੇ ਪਾਇਆ ਕਿ ਲਾਇਸੰਸ ਜਾਅਲੀ ਹੈ। ਇਸ ਤੋਂ ਬਾਅਦ ਜੂਨ ਮਹੀਨੇ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਵਤਨ ਪਰਤ ਜਾਓ। ਇਸਦੇ ਵਕੀਲ ਨੇ ਜ਼ੋਰ ਪਾਇਆ ਕਿ ਲਾਇਸੰਸ ਠੀਕ ਬਣਿਆ ਹੈ ਪਰ ‘ਡਿਜ਼ੀਟੀਸੇਸ਼ਨ’ ਤਕਨੀਕ ਦੀ ਵਰਤੋਂ ਹੋਣ ਉਸਦੇ ਲਾਇਸੰਸ ਨੂੰ ਨਵਾਂ ਨੰਬਰ ਮਿਲਿਆ ਜਿਸ ਕਰਕੇ ਇਮੀਗ੍ਰੇਸ਼ਨ ਇਸਦੀ ਜਾਂਚ ਨਹੀਂ ਕਰ ਸਕੀ। ਇਸ ਪੰਜਾਬੀ ਵਿਅਕਤੀ ਦੀ ਇਥੇ ਪਤਨੀ ਹੈ ਅਤੇ ਇਕ ਬੱਚਾ ਹੈ ਜੋ ਕਿ ਇਥੇ ਰਹਿ ਸਕਦੇ ਹਨ। ਉਸਦੀ ਪਤਨੀ 2020 ਤੱਕ ਇਥੇ ਵਰਕ ਵੀਜ਼ੇ ਉਤੇ ਹੈ। ਉਨ੍ਹਾਂ ਦੀ ਮਰਜ਼ੀ ਹੈ ਕਿ ਇਥੇ ਰਹਿਣਾ ਚਾਹੁੰਦੇ ਹਨ ਜਾਂ ਫਿਰ ਵਾਪਿਸ।
ਸੋ ਕਾਨੂੰਨ ਦੇ ਹੱਥ ਐਵੇਂ ਨਹੀਂ ਕਿਹਾ ਜਾਂਦਾ ਕਿ ਲੰਬੇ ਹੁੰਦੇ ਹਨ ਕਈ ਵਾਰ ਤਾਂ ਇਹ ਨਿਊਜ਼ੀਲੈਂਡ ਤੋਂ ਅੰਮ੍ਰਿਤਸਰ ਤੱਕ ਵੀ ਹੋ ਜਾਂਦੇ ਹਨ, ਸੋ ਅਜਿਹੀਆਂ ਚਲਾਕੀਆਂ ਤੋਂ ਬਚਿਆ ਜਾਵੇ।

About Author

Leave A Reply

whatsapp marketing mahipal