ਜਲਾਲਾਬਾਦ ਹਲਕੇ ਲਈ ਜੋ ਸੁਖਬੀਰ ਨੇ ਕੀਤਾ ਕੋਈ ਹੋਰ ਨਹੀਂ ਕਰ ਸਕਦਾ : ਮੰਟਾ

0
108

ਜਲਾਲਾਬਾਦ ਸਚਿਨ ਮਿੱਢਾ
ਹਲਕਾ ਜਲਾਲਾਬਾਦ ਦੇ ਲੋਕ ਭਲੀ ਭਾਂਤੀ ਜਾਣਦੇ ਹਨ ਕਿ ਉਨਾਂ ਦੇ ਹਲਕੇ ਦਾ ਕਾਇਆ ਕਲਪ ਕਿਸ ਨੇ ਕੀਤਾ ਹੈ ਅਤੇ ਅੱਗੇ ਵੀ ਇਸ ਇਲਾਕੇ ਦੇ ਰਹਿੰਦੇ ਵਿਕਾਸ ਕਰਵਾ ਸਕਣ ਲਈ ਕੌਣ ਸਮਰੱਥ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਜਲਾਲਾਬਾਦ ਦੇ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਦੇ ਹੱਕ ’ਚ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕੀਤਾ। ਉਨਾਂ ਕਿਹਾ ਕਾਂਗਰਸ ਲੀਡਰਸ਼ਿਪ ਦੇ ਅੱਡੀ ਚੋਟੀ ਦੇ ਜ਼ੋਰ ਦੇ ਬਾਵਜੂਦ ਹਲਕਾ ਜਲਾਲਾਬਾਦ ਦੇ ਲੋਕ ਇਨਾਂ ਨੂੰ ਨਹੀਂ ਲਾ ਰਹੇ। ਮੰਟਾ ਨੇ ਕਿਹਾ ਜਲਾਲਾਬਾਦ ਦੀ ਜ਼ਿਮਨੀ ਚੋਣ ’ਚ ਆਮ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਘਰਾਂ ਤੋਂ ਬਾਹਰ ਆ ਕੇ ਕਾਂਗਰਸੀਆਂ ਵਲੋ ਉਨਾਂ ਦੀਆਂ ਦੀਵਾਰਾਂ ਤੇ ਲਾਏ ਇਸ਼ਤਿਹਾਰ ਆਦਿ ਉਤਾਰ ਕੇ ਇਤਰਾਜ਼ ਜ਼ਾਹਿਰ ਕਰ ਰਹੇ ਹਨ ਅਤੇ ਕਾਂਗਰਸੀ ਫਿਰ ਵੀ ਅਜਿਹਾ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਨਾਂ ਕਿਹਾ ਕਾਂਗਰਸ ਦਾ ਉਮੀਦਵਾਰ ਮੌਜੂਦਾ ਸਰਕਾਰ ਦੀ ਮਦਦ ਨਾਲ ਜਲਾਲਾਬਾਦ ਦਾ ਮਾਹੌਲ ਖਰਾਬ ਕਰਕੇ ਇਨਾਂ ਚੋਣਾਂ ’ਚ ਆਪਣੀ ਕਮਜ਼ੋਰ ਸਥਿਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਕਾਂਗਰਸੀ ਉਮੀਦਵਾਰ ਨੂੰ ਇਹ ਨਹੀਂ ਪਤਾ ਕਿ ਹਲਕਾ ਜਲਾਲਾਬਾਦ ਦੇ ਲੋਕ ਉਨਾਂ ਦੀ ਕਿਸੇ ਵੀ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਤਿਆਰ ਬੈਠੇ ਹਨ।

LEAVE A REPLY