ਚੋਰੀ ਦੀ ਟਰਾਲੀ ਸਮੇਤ 2 ਕਾਬੂ

0

ਬਨੂੜ ਗੁਰਮੀਤ ਸਿੰਘ
ਥਾਣਾ ਬਨੂੜ ਦੀ ਪੁਲਿਸ ਨੇ ਚੋਰੀ ਕੀਤੀ ਟਰਾਲੀ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸੂਬਾ ਸਿੰਘ ਤੇ ਹੌਲਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਖੇੜਾਗੱਜੂ ਤੋਂ ਮਾਣਕਪੁਰ ਨੂੰ ਜਾਂਦੀ ਲਿੰਕ ਸੜਕ ਤੇ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਜਦੋਂ ਖੇੜਾਗੱਜੂ ਵੱਲੋਂ ਆਉਂਦੇ ਇੱਕ ਸ਼ੱਕੀ ਟਰੈਕਟਰ ਟਰਾਲੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਭੱਜਣ ਦੀ ਕੋਸ਼ਿਸ ਕੀਤੀ ਤਾਂ ਉੱਥੇ ਮੌਜੂਦ ਪੁਲਿਸ ਪਾਰਟੀ ਨੇ ਚਾਲਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਰਾਲੀ ਥਾਣਾ ਗੰਡਿਆਂ ਖੇੜੀ ਅਧੀਨ ਪੈਂਦੇ ਪਿੰਡੋਂ ਚੋਰੀ ਕੀਤੀ ਸੀ ਜਿਸ ਨੂੰ ਉਹ ਵੇਚਣ ਜਾ ਰਿਹਾ ਸੀ। ਦੋਸ਼ੀ ਨੌਜਵਾਨ ਨੇ ਦੱਸਿਆ ਕਿ ਇਸ ਚੋਰੀ ਵਿੱਚ ਉਸ ਦਾ ਇੱਕ ਸਾਥੀ ਹੋਰ ਸੀ ਜਿਸ ਨੂੰ ਪੁਲਿਸ ਪਾਰਟੀ ਨੇ ਉਸ ਦੀ ਨਿਸ਼ਾਨਦੇਹੀ ਤੇ ਕਾਬੂ ਕਰ ਲਿਆ। ਦੋਸ਼ੀ ਨੌਜਵਾਨਾਂ ਦੀ ਪਹਿਚਾਣ ਅਵਤਾਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਣਕਪੁਰ ਤੇ ਜਤਿੰਦਰ ਉਰਫ ਵਿੱਕੀ ਪੁੱਤਰ ਜਸਪਾਲ ਸਿੰਘ ਵਾਸੀ ਦੇਵੀ ਨਗਰ (ਆਬਰਾਵਾਂ) ਦੋਵੇਂ ਥਾਣਾ ਬਨੂੜ ਵੱਜੋਂ ਹੋਈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About Author

Leave A Reply

whatsapp marketing mahipal