ਚਾਇਲਡ ਲੇਬਰ ਇੰਸਪੈਕਟਰ ਨੰੂ ਦੁਕਾਨਦਾਰਾਂ ਦੇ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ

0


ਦੁਕਾਨ ’ਤੇ ਸਮਾਨ ਲੈਣ ਆਏ ਬੱਚੇ ਦਾ ਹੀ ਕੱਟ ਦਿੱਤਾ ਗਿਆ ਚਲਾਨ : ਸ਼ਸ਼ੀ ਭੂਸ਼ਣ
ਰਾਮਪੁਰਾ ਫੂਲ – ਰਾਜ ਕੁਮਾਰ ਜੋਸ਼ੀ
ਸਥਾਨਕ ਫੂਲ ਬਜ਼ਾਰ ਵਿਖੇ ਇੱਕ ਕੀੜੇਮਾਰ ਦਵਾਈਆਂ ਦੀ ਦੁਕਾਨ ਤੇ ਕੰਮ ਕਰ ਰਹੇ ਲੜਕੇ ਦਾ ਚਲਾਨ ਕੱਟਣ ਤੇ ਦੁਕਾਨਦਾਰਾਂ ਨੇ ਮਿਲਕੇ ਲੇਬਰ ਇੰਸਪੈਕਟਰ ਸਮੇਤ ਪੂਰੀ ਟੀਮ ਦਾ ਵਿਰੁੱਧ ਕੀਤਾ । ਸਿਵਲ ਹਸਪਤਾਲ ਵਿਖੇ ਘੇਰੀ ਗਈ ਟੀਮ ਨੰੂ ਦੁਕਾਨਦਾਰ ਸਮੇਤ ਸਿਆਂਸੀ ਲੀਡਰਾ ਨੇ ਸ਼ਹਿਰ ਅੰਦਰ ਛਾਪੇਮਾਰੀ ਕਰਨ ਤੋ ਰੋਕਿਆਂ। ਸਥਿਤੀ ਨੰੂ ਵੇਖਦਿਆਂ ਲੇਬਰ ਇੰਸਪੈਕਟਰ ਸਮੇਤ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਡਾ: ਅਸ਼ੀਸ ਬਜਾਜ ਤੇ ਹੋਰ ਟੀਮ ਮੈਂਬਰ ਆਪਣੀ ਸਵਿੱਫਟ ਗੱਡੀ ਪੀ ਬੀ 03 ਪੀ 3306 ’ਚ ਸਵਾਰ ਹੋ ਕੇ ਥਾਣਾ ਸਿਟੀ ਰਾਮਪੁਰਾ ਪਹੁੰਚ ਗਏ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 1 ਵਜੇ ਲੇਬਰ ਇੰਸਪੈਕਟਰ ਨੇ ਆਪਣੀ ਟੀਮ ਨਾਲ ਫੂਲ ਬਜ਼ਾਰ ਸਥਿਤ ਇੱਕ ਪੈਸਟੀਸਾਇਡ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਉਥੇ ਨਾਬਾਲਗ ਲੜਕੇ ਤੋਂ ਕੰਮ ਕਰਵਾਉਣ ਲਈ ਜ਼ਿੰਮੇਵਾਰ ਦੁਕਾਨਦਾਰ ਦਾ ਚਲਾਨ ਕੱਟ ਦਿੱਤਾ, ਜਿਸ ’ਤੇ ਦੁਕਾਨਦਾਰ ਨੇ ਆਪਣੇ ਸਿਆਸੀ ਮਿੱਤਰਾਂ ਸਮੇਤ ਹੋਰ ਦੁਕਾਨਦਾਰਾ ਨੰੂ ਇਸਦੀ ਇਤਲਾਹ ਦੇ ਦਿੱਤੀ, ਜਿਨ੍ਹਾਂ ਨੇ ਇਕੱਠੇ ਹੋਕੇ ਲੇਬਰ ਇੰਸਪੈਕਟਰ ਮੈਡਮ ਅਤੇ ਇਸ ਚਲਾਨ ਨੂੰ ਖਾਰਜ਼ ਕਰਨ ਦੀ ਮੰਗ ਕੀਤੀ। ਸਥਿਤੀ ਦੀ ਗੰਭੀਰਤਾ ਨੰੂ ਵੇਖਦਿਆਂ ਮੈਡਮ ਆਪਣੀ ਟੀਮ ਨਾਲ ਮੌਕੇ ਤੋਂ ਖਿਸਕ ਗਈ। ਉਧਰ ਦੁਕਾਨਦਾਰ ਸ਼ਸ਼ੀ ਭੂਸ਼ਣ ਨੇ ਕਿਹਾ ਕਿ ਜਿਸ ਬੱਚੇ ਦਾ ਮੈਡਮ ਨੇ ਚਲਾਣ ਕੱਟਿਆ ਹੈ ਉਹ ਉਸਦੀ ਦੁਕਾਨ ’ਚ ਕੰਮ ਨਹੀਂ ਕਰਦਾ ਬਲਕਿ ਸਮਾਨ ਲੈਣ ਆਇਆ ਹੋਇਆ ਸੀ।
ਜਦ ਇਸ ਸਬੰਧੀ ਲੇਬਰ ਇੰਸਪੈਕਟਰ ਮੈਡਮ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾ ਨੇ ਵਾਰ ਵਾਰ ਫੌਨ ਕਰਨ ਤੇ ਵੀ ਫੋਨ ਨਹੀ ਚੁਕਿਆ।
ਜਦ ਇਸ ਸਬੰਧੀ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਬੱਚਿਆ ਦੇ ਡਾ: ਅਸੀਸ ਬਜਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੰੂ ਤਾਂ ਸਿਰਫ ਆਰਡਰ ਮਿਲੇ ਸਨ ਕਿ ਲੇਬਰ ਇੰਸਪੈਕਟਰ ਨਾਲ ਜਾਕੇ ਬੱਚਿਆਂ ਸਬੰਧੀ ਉਮਰ ਤੇ ਹਾਲਤ ਦੀ ਜਾਣਕਾਰੀ ਦੇਣੀ ਹੈ। ਇੱਕ ਦੁਕਾਨ ’ਤੇ ਹੀ ਛਾਪੇਮਾਰੀ ਕੀਤੀ ਗਈ ਸੀ। ਉਸ ਤੋਂ ਬਾਅਦ ਪੂਰੀ ਟੀਮ ਵਾਪਿਸ ਚਲੀ ਗਈ।

About Author

Leave A Reply

whatsapp marketing mahipal