ਘਰ ਦੀ ਗਰੀਬੀ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਏਕਮਜੋਤ

0


ਮੁਹੱਲਾ ਵਾਸੀਆਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਲਾਈ ਗੁਹਾਰ
ਰਾਮਪੁਰਾ ਫੂਲ/ਬਠਿੰਡਾ – ਗੌਰਵ ਕਾਲੜਾ
ਸਥਾਨਕ ਦਸ਼ਮੇਸ਼ ਨਗਰ ਦੀ ਰਹਿਣ ਵਾਲੀ ਅੱਠ ਸਾਲਾਂ ਦੀ ਗਰੀਬ ਪਰਿਵਾਰ ਦੀ ਬੱਚੀ ਏਕਮਜੋਤ ਲੁਧਿਆਣਾ ਦੇ ਹਸਪਤਾਲ ਅੰਦਰ ਬਿਮਾਰੀ ਕਾਰਨ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਮੁਹੱਲਾ ਵਾਸੀ ਗੁਰਪ੍ਰੀਤ ਸਿੰਘ ਜੋਨੀ, ਰਾਮਵੀਰ ਸਿੰਘ, ਜਸਪਾਲ ਸਿੰਘ ਅਤੇ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਲੜਕੀ ਦਾ ਪਿਤਾ ਰਾਜੂ ਸਿੰਘ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਪਰ ਉਹ ਪਿਛਲੇ 6 ਮਹੀਨੇ ਤੋਂ ਅਲਰਜੀ ਦੀ ਬਿਮਾਰੀ ਨਾਲ ਘਰ ਪਿਆ ਹੈ। ਉੱਕਤ ਲੜਕੀ ਦੀ ਮਾਂ ਵੀ ਨਹੀ ਹੈ। ਇਸ ਨੂੰ ਸਾਂਭਣ ਲਈ ਸਿਰਫ ਉਸਦੀ ਬਿਰਧ ਦਾਦੀ ਹੈ। ਉਨਾ ਅੱਗੇ ਦੱਸਿਆ ਕਿ ਦੋ ਸਾਲ ਪਹਿਲਾਂ ਉੱਕਤ ਲੜਕੀ ਨੂੰ ਐਲਰਜੀ ਵਰਗੀ ਬੀਮਾਰੀ ਨੇ ਘੇਰ ਲਿਆ ਸੀ। ਘਰ ਵਿਚ ਗਰੀਬੀ ਹੋਣ ਕਾਰਨ ਉਸ ਦਾ ਇਲਾਜ ਨਾ ਮਾਤਰ ਹੀ ਹੋਇਆ। ਡਾਕਟਰਾਂ ਮੁਤਾਬਿਕ ਪਿਛਲੇ ਦਸ ਦਿਨਾਂ ਤੋਂ ਬਿਮਾਰੀ ਕਾਰਨ ਉਸ ਦੇ ਗੁਰਦਿਆਂ ਤੇ ਅਸਰ ਪੈਣਾ ਸ਼ੁਰੂ ਹੋ ਗਿਆ। ਮਹੁੱਲਾ ਵਾਸੀਆਂ ਨੇੇ ਉਸਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਚੈਕਅੱਪ ਕਰਵਾਇਆ। ਜਿੱਥੇ ਡਾਕਟਰਾਂ ਨੇ ਲੜਕੀ ਦੇ ਗੁਰਦਿਆਂ ਤੇ ਅਸਰ ਪੈਣ ਅਤੇ ਦਾਖਲ ਹੋਣ ਸੰਬੰਧੀ ਕਿਹਾ। ਲੜਕੀ ਦੇ ਇਲਾਜ ਲਈ ਤਕਰੀਬਨ ਦੋ ਲੱਖ ਰੁਪਏ ਦਾ ਖਰਚਾ ਆਵੇਗਾ ਜੋ ਕਿ ਪਰਿਵਾਰ ਖਰਚਾ ਕਰਨ ਤੋਂ ਅਸਮਰੱਥ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕਰਕੇ ਮੌਤ ਅਤੇ ਜਿੰਦਗੀ ਦਰਮਿਆਨ ਲੜ ਰਹੀ ਏਕਮਜੋਤ ਨੂੰ ਬਚਾ ਕੇ ੳੇਸ ਨੂੰ ਨਵੀਂ ਜਿੰਦਗੀ ਦਿਵਾਈ ਜਾ ਸਕੇ। ਇਸ ਮੌਕੇ ਸੇਰਾ ਸਿੰਘ, ਸੁਰਜੀਤ ਸਿੰਘ, ਪ੍ਰੇਮ ਕੁਮਾਰ, ਲਵਪ੍ਰੀਤ ਸਿੰਘ, ਗੁਰਦਾਸ ਰਾਮ, ਬਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹੁੱਲਾ ਵਾਸੀ ਹਾਜਰ ਸਨ।

About Author

Leave A Reply

whatsapp marketing mahipal