ਗੱਠਜੋੜ ਬਣਾਉਣ ਵਿੱਚ ਫੇਲ੍ਹ ਰਹੇ ਬੈਂਜਾਮੈਨ ਨੇਤਨਿਆਹੂ

0

* ਸੰਸਦ ਭੰਗ, 17 ਸਤੰਬਰ ਨੂੰ ਫਿਰ ਹੋਣਗੀਆਂ ਆਮ ਚੋਣਾਂ
ਤੇਲ ਅਵੀਰ,ਆਵਾਜ਼ ਬਿਊਰੋ-ਇਜ਼ਰਾਈਲ ਵਿੱਚ ਇਸੇ ਸਾਲ ਮਾਰਚ ਮਹੀਨੇ ਹੋਈਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਬੈਂਜਾਮੈਨ ਨੇਤਨਿਆਹੂ ਦੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ। ਇਸ ਦੇ ਬਾਵਜੂਦ ਉਹ ਪਿਛਲੇ 6 ਹਫਤਿਆਂ ਤੋਂ ਦੂਸਰੀਆਂ ਪਾਰਟੀਆਂ ਨਾਲ ਗੱਠਜੋੜ ਬਣਾ ਕੇ ਬਹੁਮਤ ਹਾਸਲ ਕਰਨ ਵਿੱਚ ਨਾਕਾਮਯਾਬ ਰਹੇ। ਗੱਠਜੋੜ ਬਣਾਉਣ ਵਿੱਚ ਦੇਰੀ ਦੇ ਚੱਲਦਿਆਂ ਸੰਸਦ ਵਿੱਚ ਸਮੂਹ ਸੰਸਦ ਮੈਂਬਰਾਂ ਨੇ ਸੰਸਦ ਭੰਗ ਕਰਨ ਦਾ ਪ੍ਰਸਤਾਵ ਪੇਸ਼ ਕਰ ਦਿੱਤਾ। ਇਸ ਤੋਂ ਬਾਅਦ 17 ਸਤੰਬਰ ਨੂੰ ਇਜ਼ਰਾਈਲ ਵਿੱਚ ਦੁਬਾਰਾ ਆਮ ਚੋਣਾਂ ਕਰਵਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਜ਼ਰਾਈਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਚੁਣਿਆ ਗਿਆ ਕੋਈ ਨੇਤਾ ਗੱਠਜੋੜ ਬਣਾਉਣ ਵਿੱਚ ਅਸਫਲ ਰਿਹਾ ਹੋਵੇ। ਨੇਤਨਿਆਹੂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਖੱਬੇਪੱਖੀਆਂ ਨਾਲ ਸਮਝੌਤੇ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਸਨ, ਪਰ ਗੱਲ ਨਹੀਂ ਬਣੀ। ਸੰਸਦ ਭੰਗ ਕਰਨ ਲਈ 120 ਵਿੱਚੋਂ 119 ਸੰਸਦ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ 74 ਨੇ ਸੰਸਦ ਭੰਗ ਕਰਨ ਦੇ ਹੱਕ ਵਿੱਚ ਅਤੇ 45 ਨੇ ਵਿਰੋਧ ਵਿੱਚ ਵੋਟ ਪਾਈ।
ਇਹ ਵੀ ਜਿਕਰਯੋਗ ਹੈ ਕਿ ਇਜ਼ਰਾਈਲ ਦੀਆਂ 120 ਸੀਟਾਂ ਵਾਲੀ ਸੰਸਦ ਵਿੱਚ ਅੱਜ ਤੱਕ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਸਾਰੀਆਂ ਸਰਕਾਰਾਂ ਗੱਠਜੋੜ ਦੀਆਂ ਹੀ ਬਣੀਆਂ ਹਨ। ਬੈਂਜਾਮੈਨ ਨੇਤਨਿਆਹੂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤ ਕੇ ਸਭ ਤੋਂ ਲੰਬੇ ਸਮੇਂ ਤੱਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਬਣਾ ਰਹੇ ਹਨ। ਚੋਣਾਂ ਹੋਣ ਤੱਕ ਉਹ ਹੀ ਦੇਸ਼ ਦੀ ਕਮਾਂਡ ਸੰਭਾਲਣਗੇ।

About Author

Leave A Reply

whatsapp marketing mahipal