ਗੋਨਿਆਣਾ-ਜੈਤੋ ਰੋਡ ’ਤੇ ਕੂੜਾ ਡੰਪ ਬਣਾਏ ਜਾਣ ਨੂੰ ਲੈ ਕੇ ਆਸ ਪਾਸ ਦੇ ਲੋਕਾਂ ਵੱਲੋਂ ਵਿਰੋਧ

0


ਗੋਨਿਆਣਾ – ਸੱਤਪਾਲ ਬਾਂਸਲ
ਸਥਾਨਕ ਨਗਰ ਕੌਂਸਲ ਵੱਲੋਂ ਗੋਨਿਆਣਾ-ਜੈਤੋ ਸੜਕ ’ਤੇ ਕੋਟਭਾਈ ਦੇ ਕੋਲ ਕੌਂਸਲ ਦੀ ਜਗਾ ’ਤੇ ਕੂੜਾ ਡੰਪ ਬਣਾਉਣ ਦੀਆਂ ਤਿਆਰੀਆਂ ਕੀਤੇ ਜਾਣ ਤੋਂ ਬਾਅਦ ਉਥੋਂ ਦੇ ਆਸ ਪਾਸ ਦੇ ਵਸਨੀਕਾਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਜ਼ਾਹਰ ਕੀਤਾ ਹੈ । ਕੂੜਾ ਡੰਪ ਦੇ ਨਜ਼ਦੀਕ ਰਹਿ ਰਹੇ ਆਸ ਪਾਸ ਰਹਿ ਰਹੇ ਜਸਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ, ਸ਼ਿਕੰਦਰ ਸਿੰਘ, ਜਸਵੰਤ ਕੌਰ, ਸੁਖਪ੍ਰੀਤ ਕੌਰ, ਮਣਜੀਤ ਸਿੰਘ, ਪਰਮਜੀਤ ਕੌਰ, ਸੁਰਿੰਦਰ ਕੌਰ, ਦਰਸ਼ਨ ਸਿੰਘ, ਨਛੱਤਰ ਸਿੰਘ, ਕੌਰ ਸੈਨ ਸਾਧਾ ਸੀਮਿੰਟ ਵਾਲੇ, ਜਗਤਾਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਬੂਟਾ ਸਿੰਘ ਆਦਿ ਮਕਾਨ ਮਾਲਕਾਂ ਤੇ ਜ਼ਮੀਨ ਮਾਲਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਨਗਰ ਕੌਂਸਲ ਗੋਨਿਆਣਾ ਵਲੋਂ ਜੋ ਰਜਵਾਹੇ ਦੇ ਨਜ਼ਦੀਕ ਗਿੱਲੇ ਕੂੜਾ ਦਾ ਡੰਪ ਬਣਾਇਆ ਜਾ ਰਿਹਾ ਹੈ, ਉਹ ਸਾਡੇ ਘਰਾਂ ਤੋਂ ਥੋੜੀ ਦੂਰੀ ਤੇ ਹੈ । ਇਸ ਡੰਪ ’ਚ ਸਾਰੇ ਸ਼ਹਿਰ ਦਾ ਕੂੜਾ ਸੁੱਟਣ ਨਾਲ ਜਿਥੇ ਉਨ੍ਹਾਂ ਦਾ ਰਹਿਣਾ ਮੁਸ਼ਕਲ ਹੋ ਜਾਵੇਗਾ ਤੇ ਨਾਲ ਹੀ ਇਸ ਕੂੜੇ ਨਾਲ ਹਮੇਸ਼ਾ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਵੀ ਮੰਡਰਾਉਂਦਾ ਰਹੇਗਾ । ਉਕਤ ਵਸਨੀਕਾਂ ਨੇ ਰੋਸ ਜ਼ਾਹਰ ਕਰਦਿਆਂ ਦੱਸਿਆਂ ਕਿ ਇਸ ਇਸ ਸਬੰਧੀ ਨਗਰ ਕੌਂਸਲ ਗੋਨਿਆਣਾ ਦੇ ਅਧਿਕਾਰੀਆਂ ਅਤੇ ਪ੍ਰਧਾਨ ਦੇ ਧਿਆਨ ਵਿਚ ਲਿਆ ਦਿੱਤਾ ਹੈ। ਜੇਕਰ ਉਨ੍ਹਾਂ ਨੇ ਸਾਡੀ ਗਲ ਨੂੰ ਅਣਗੌਲਿਆ ਕੀਤਾ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਤਰੁਣ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਇਥੇ ਸਵੱਛ ਭਾਰਤ ਮੁਹਿੰਮ ਤਹਿਤ ਕੂੜਾ ਸੁੱਟਿਆ ਜਾਵੇਗਾ, ਇਸ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ।

About Author

Leave A Reply

whatsapp marketing mahipal