ਗੁਲਜ਼ਾਰ ‘ਚ ਲੱਗੀਆਂ ਤੀਆਂ ਦੀਆਂ ਰੌਣਕਾਂ, ਰੰਗ ਬਿਰੰਗੀਆਂ ਪੌਸ਼ਾਕਾਂ ‘ਚ ਕੀਤੀ ਵਿਦਿਆਰਥਣਾਂ ਨੇ ਸ਼ਮੂਲੀਅਤ  

0

ਖੰਨਾ / ਸੁਖਵਿੰਦਰ ਸਿੰਘ ਸਲੌਦੀ
ਤੀਆਂ ਦਾ ਤਿਉਹਾਰ  ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ  ਦੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬੀ ਸਭਿਆਚਾਰ ‘ਚ ਰੰਗੇ ਇਸ ਸਮਾਰੋਹ ‘ਚ  ਲੜਕੀਆਂ ਵਿੱਚਕਾਰ ਖ਼ੂਬਸੂਰਤ ਮਹਿੰਦੀ, ਵਾਲ ਸਜਾਉਣ, ਰੰਗੋਲੀ ਬਣਾਉਣ ਅਤੇ ਖ਼ੂਬਸੂਰਤ ਹੱਥ ਪੈਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ।  ਇਸ ਦੇ ਨਾਲ ਹੀ ਲੜਕੀਆਂ ਦੇ ‘ਪੱਕੀ ਪੰਜਾਬਣ’ ਬੈਨਰ ਹੇਠ ਪੰਜਾਬਣ ਪਹਿਰਾਵੇ ਦੇ ਮੁਕਾਬਲੇ ਵੀ ਕਰਵਾਏ ਗਏ। ਰੰਗ ਬਿਰੰਗੀਆਂ ਪੌਸ਼ਾਕਾਂ ਦੇ ਪਹਿਰਾਵੇ ‘ਚ ਸ਼ਾਮਲ ਵਿਦਿਆਰਥਣਾਂ ਨੇ ਪੀਂਘਾਂ ਝੂਟ ਕੇ ਇਸ ਦਿਨ ਨੂੰ ਹਾਸੇ ਮਜ਼ਾਕ ਅਤੇ ਖੁਸ਼ੀ ਭਰੇ ਮਾਹੌਲ ‘ਚ ਰੰਗ ਦਿਤਾ।  ਇਸ ਮੌਕੇ ‘ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਾਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣ ਮੱਤਾ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ‘ਚੋਂ ਅਲੋਪ ਹੋ ਰਿਹਾ ਹੈ, ਪਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਅਤੇ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਨਾਮ ਨਿਸ਼ਾਨ ਵੀ ਇਤਿਹਾਸ ਵਿਚੋਂ ਗੁਆਚ ਜਾਂਦਾ ਹੈ। ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ  ਸਭ ਨੂੰ ਪੰਜਾਬੀ ਸਭਿਆਚਾਰ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਇਸ ਸਾਡਾ ਫ਼ਰਜ਼ ਹੈ ਕਿ ਅਸੀ ਆਪਣੇ ਅਮੀਰ ਵਿਰਸੇ ਨੂੰ ਦੁਨੀਆ ਦੇ ਕੋਨੇ ਕੋਨੇ ‘ਚ ਪਹੁੰਚਾਈਏ।

About Author

Leave A Reply

whatsapp marketing mahipal