ਗੁਰੁੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ

0

ਜਲ਼ੰਧਰ – ਦਲਬੀਰ ਸਿੰਘ
ਅੱਜ ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਦੋ ਰੋਜ਼ਾ ਸਪੋਰਟਸ ਮੀਟ ਦਾ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਸ.ਗੁਰਪ੍ਰੀਤ ਸਿੰਘ ਜੀ ਭੁੱਲਰ ਆਈ.ਪੀ. ਐਸ. ਪੁਲਿਸ ਕਮਿਸ਼ਨਰ ਜਲੰਧਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨ੍ਹਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸੁਆਗਤ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ ਅਤੇ ਮੈਂਬਰਾਨ ਸ. ਮਹਿੰਦਰਜੀਤ ਸਿੰਘ, ਸ. ਕੰਵਲਜੀਤ ਸਿੰਘ ਕੋਛੜ,ਸ.ਸੁਰਜੀਤ ਸਿੰਘ ਅਰੋੜਾ, ਸ.ਕੁਲਤਾਰਨ ਸਿੰਘ ਅਨੰਦ, ਸ. ਤੇਜਦੀਪ ਸਿੰਘ ਸੇਠੀ, ਸ.ਗਗਨਦੀਪ ਸਿੰਘ ਸੇਠੀ, ਡਾਇਰੈਕਟਰ ਪਿ੍ਰੰਸੀਪਲ ਸ਼੍ਰੀ ਮਤੀ ਹਰਮਿੰਦਰਜੀਤ ਕੌਰ ਚਾਵਲਾ, ਕਾਰਜਕਾਰੀ ਪਿ੍ਰੰਸੀਪਲ ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜਾ ਅਤੇ ਸਕੂਲ ਸਟਾਫ਼ ਨੇ ਕੀਤਾ।ਕਾਰਜਕਾਰੀ ਪਿ੍ਰੰਸੀਪਲ ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜਾ ਨੇ ਮੁੱਖ ਮਹਿਮਾਨ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ ਜੀ ਆਇਆਂ ਆਖਦੇ ਹੋਏ ਆਪਣਾ ਕੀਮਤੀ ਸਮਾਂ ਕੱਢਣ ਲਈ ਵਿਸ਼ੇਸ਼ ਧੰਨਵਾਦ ਕੀਤਾ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ. ਗੁਰਪ੍ਰੀਤ ਸਿੰਘ ਜੀ ਭੁੱਲਰ ਆਈ.ਪੀ.ਐਸ. ਪੁਲਿਸ ਕਮਿਸ਼ਨਰ ਜਲੰਧਰ ਨੇ ਆਪਣੇ ਕਰ-ਕਮਲਾਂ ਨਾਲ ਕੀਤੀ।ਇਸ ਮੌਕੇ ਬਾਬਾ ਮੋਹਨ ਹਾਊਸ ਪਹਿਲੇ ਦਰਜ਼ੇ, ਬਾਬਾ ਮੋਹਰੀ ਹਾਊਸ ਦੂਜੇ ਅਤੇ ਬਾਬੀ ਦਾਨੀ ਹਾਊਸ ਤੀਜੇ ਦਰਜੇ ਤੇ ਰਿਹਾ। ਪ੍ਰਧਾਨ ਸ.ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਜੀ ਨੂੰ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ.ਗੁਰਪ੍ਰੀਤ ਸਿੰਘ ਜੀ ਭੁੱਲਰ ਆਈ.ਪੀ.ਐਸ.ਪੁਲਿਸ ਕਮਿਸ਼ਨਰ ਜਲੰਧਰ ਨੇ ਪ੍ਰਬੰਧਕ ਕਮੇਟੀ ਦੀ ਸ਼ਾਨਦਾਰ ਸਪੋਰਟਸ ਮੀਟ ਕਰਵਾਉਣ ਲਈ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਸਖਤ ਮਿਹਨਤ,ਲਗਨ ਅਤੇ ਈਮਾਨਦਾਰੀ ਨੂੰ ਅਪਨਾਉਣਾ ਚਾਹੀਦਾ ਹੈ।

ਸਮਾਗਮ ਦੇ ਅੰਤ ਵਿੱਚ ਸਭਿਆਚਾਰਕ ਪ੍ਰੋਗਰਾਮ ਭੰਗੜੇ ਨੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।

About Author

Leave A Reply

whatsapp marketing mahipal