ਗੁਰਦੁਆਰਾ ਨਾਨਕਸਰ ’ਚ ਗੁਰਮਤਿ ਸਮਾਗਮ ਬਾਣੀ ਨਾਲ ਜੁੜਿਆਂ ਹੀ ਸੱਚੇ ਮਾਰਗ ’ਤੇ ਤੁਰਿਆ ਜਾ ਸਕਦਾ ਹੈ : ਬਾਬਾ ਜਸਵੰਤ ਸਿੰਘ

0

ਲੁਧਿਆਣਾ – ਸਰਬਜੀਤ ਪਨੇਸਰ
ਗੁਰਦੁਆਰਾ ਨਾਨਕਸਰ, ਸਮਰਾਲਾ ਚੌਂਕ ਵਿਖੇ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਦੇ ਤੀਸਰੇ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਵਿੱਚ ਦੇਸ਼, ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਜਸਵੰਤ ਸਿੰਘ ਨੇ ਕਿਹਾ ਕਿ ਸਿੱਖੀ ਸੇਵਾ ਅਤੇ ਸਿਮਰਨ ਨਾਲ ਮਨੁੱਖ ਦੇ ਅੰਦਰ ਨਿਮਰਤਾ ਪੈਦਾ ਹੁੰਦੀ ਹੈ ਤੇ ਮਨ ਨਿਰਮਲ ਹੁੰਦਾ ਹੈ। ਸੇਵਾ ਤੇ ਸਿਮਰਨ ਦਾ ਆਪਸ ਵਿੱਚ ਸੁਮੇਲ ਹੈ। ਕਿਰਤ ਕਰੋ-ਨਾਮ ਜੱਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਬਾਬਾ ਜਸਵੰਤ ਸਿੰਘ ਨੇ ਕਿਹਾ ਕਿ ਬਾਣੀ ਨਾਲ ਜੁੜਿਆਂ ਹੀ ਸੱਚੇ ਮਾਰਗ ਤੇ ਤੁਰਿਆ ਜਾ ਸਕਦਾ ਹੈ, ਜੋ ਮਨੁੱਖੀ ਜੀਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਮੰਨ ਕੇ ਅੱਗੇ ਤੁਰਦਾ ਹੈ ਉਸ ਨੂੰ ਚਿੰਤਾਵਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ, ਸੰਤ ਬਾਬਾ ਪ੍ਰੀਤਮ ਸਿੰਘ ਜੀ ਖਾਲਸਾ (ਮਹਿਮਦਪੁਰ ਵਾਲੇ), ਸੰਤ ਬਾਬਾ ਹਰਭਜਨ ਸਿੰਘ ਜੀ (ਕਾਰ ਸੇਵਾ ਵਾਲੇ), ਸੰਤ ਬਾਬਾ ਅਵਤਾਰ ਸਿੰਘ ਜੀ (ਸੁਰ ਸਿੰਘ ਵਾਲੇ), ਸੰਤ ਬਾਬਾ ਹਰੀ ਸਿੰਘ ਜੀ ਰੰਧਾਵਾ, ਸੰਤ ਬਾਬਾ ਧੰਨਾ ਸਿੰਘ ਜੀ (ਨਾਨਕਸਰ, ਬੜੂੰਦੀ), ਸੰਤ ਬਾਬਾ ਅਮਰੀਕ ਸਿੰਘ ਜੀ (ਪੰਜ ਭੈਣੀਆਂ ਵਾਲੇ), ਸੰਤ ਬਾਬਾ ਮਹਿੰਦਰ ਸਿੰਘ ਜੀ ਖਾਲਸਾ (ਭੜੀ ਵਾਲੇ), ਗਿਆਨੀ ਗੁਰਦੇਵ ਸਿੰਘ ਜੀ (ਪਟਿਆਲਾ), ਸੰਤ ਬਾਬਾ ਜੋਗਿੰਦਰ ਸਿੰਘ ਜੀ (ਢੱਕੀ ਸਾਹਿਬ ਖਾਸੀ ਕਲਾਂ), ਸੰਤ ਬਾਬਾ ਸਤਿਨਾਮ ਸਿੰਘ ਜੀ (ਨਛਹਿਰਾ ਮੱਝਾ), ਸੰਤ ਬਾਬਾ ਪਰਮਜੀਤ ਸਿੰਘ ਜੀ (ਹੰਸਾਲੀ ਵਾਲੇ), ਸੰਤ ਬਾਬਾ ਤੇਜਿੰਦਰ ਸਿੰਘ ਜੀ (ਨਾਨਕਸਰ ਕਲੇਰਾਂ), ਸੰਤ ਬਾਬਾ ਹਿੰਮਤ ਸਿੰਘ ਜੀ (ਰਾਮਪੁਰ ਛੰਨਾ) ਆਦਿ ਪ੍ਰਸਿਧ ਸਿੱਖ ਵਿਦਵਾਨ ਹਾਜ਼ਰ ਹੋਏ। ਭਾਈ ਗੁਰਸ਼ਰਨ ਸਿੰਘ ਜੀ, ਭਾਈ ਬਲਜੀਤ ਸਿੰਘ, ਗੁ: ਨਾਨਕਸਰ, ਭਾਈ ਜਗਦੀਪ ਸਿੰਘ (ਯੂ.ਕੇ.), ਭਾਈ ਗੁਰਮੁੱਖ ਸਿੰਘ (ਯੂ.ਕੇ.), ਭਾਈ ਜਗਜੀਤ ਸਿੰਘ ਜੱਗੀ (ਯੂ.ਕੇ.) ਆਦਿ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਗੁਰਮਤਿ ਸਮਾਗਮ ਮੌਕੇ ਅਯੋਜਿਤ ਕੀਤੇ ਜਾ ਰਹੇ ਮੁਫਤ ਦੰਦਾਂ ਦੇ ਚੈਕ-ਅੱਪ ਕੈਂਪ ਦੇ ਤੀਜੇ ਦਿਨ ਮਾਹਿਰ ਡਾਕਟਰਾਂ ਵੱਲੋਂ ਸੈਂਕੜੇ ਲੋੜਵੰਦ ਮਰੀਜ਼ਾਂ ਦੇੇ ਦੰਦਾਂ ਦਾ ਨਿਰੀਖਣ ਕੀਤਾ ਗਿਆ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ. ਅਮਰਜੀਤ ਸਿੰਘ ਨੇ ਦੱਸਿਆਂ ਕਿ 2 ਦਸੰਬਰ ਦਿਨ ਐਤਵਾਰ ਸ਼ਾਮ ਦੇ 4 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਅਯੋਜਿਤ ਹੋਣ ਵਾਲੇ ਅਲੌਕਿਕ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਚੱਲੇਗਾ।

About Author

Leave A Reply

whatsapp marketing mahipal