ਕੋਰੋਨਾ ਵਾਇਰਸ : ਇੱਕ ਦਿਨ ਵਿੱਚ ਸਭ ਤੋਂ ਵੱਧ ਪੰਜ ਮੌਤਾਂ

0
130

ਨਵੀਂ ਦਿੱਲੀ – ਆਵਾਜ ਬਿਊਰੋ
ਦੇਸ਼ ਵਿੱਚ ਕੋਰੋਨਾ ਵਾਇਰਸ 27 ਸੂਬਿਆਂ ਤੱਕ ਪਹੁੰਚ ਚੁੱਕਾ ਹੈ ਅਤੇ ਪੀੜ੍ਹਤ ਲੋਕਾਂ ਦੀ ਗਿਣਤੀ 650 ਤੋਂ ਟੱਪ ਗਈ ਹੈ। ਪਿਛਲੇ 16 ਦਿਨਾਂ ਵਿੱਚ 18 ਕੋਰੋਨਾ ਪੀੜ੍ਹਤ ਮਰੀਜਾਂ ਦੀ ਮੌਤ ਹੋਈ ਹੈ। ਵੀਰਵਾਰ ਨੂੰ ਦੇਸ਼ ਵਿੱਚ ਸਭ ਤੋਂ ਵੱਧ ਕੋਰੋਨਾ ਪੀੜ੍ਹਤ ਮਰੀਜਾਂ ਦੀ ਮੌਤ ਹੋਈ। ਵੱਖ-ਵੱਖ ਸੂਬਿਆਂ ਵਿੱਚ ਇੱਕੋ ਦਿਨ 5  ਵਿਅਕਤੀ ਮਾਰੇ ਗਏ। ਜੰਮੂ ਕਸ਼ਮੀਰ ਵਿੱਚ ਕੋਰੋਨਾ ਵਾਇਰਸ ਤੋਂ ਪੀੜ੍ਹਤ 65 ਸਾਲਾ ਵਿਅਕਤੀ ਨੇ ਦਮ ਤੋੜਿਆ। ਵਾਦੀ ਵਿੱਚ ਕੋਰੋਨਾ ਪੀੜ੍ਹਤ ਦੀ ਇਹ ਪਹਿਲੀ ਮੌਤ ਹੈ। ਮਹਾਂਰਾਸ਼ਟਰ ਵਿੱਚ ਮੁੰਬਈ ਵਾਸੀ 65 ਸਾਲਾ ਔਰਤ ਦੀ ਮੌਤ ਹੋਈ, ਗੁਜਰਾਤ ਦੇ ਭਾਵ ਨਗਰ ਵਿੱਚ ਅਤੇ ਰਾਜਸਥਾਨ ਦੇ ਭੀਲਵਾੜਾ ਵਿੱਚ ਇੱਕ ਇੱਕ ਮਰੀਜ ਦੀ ਮੌਤ ਹੋਈ। ਕਰਨਾਟਕ ਵਿੱਚ ਵੀ ਇੱਕ 75 ਸਾਲਾ ਔਰਤ ਦੀ ਮੌਤ ਹੋਈ। ਜੰਮੂ ਕਸ਼ਮੀਰ ਦੇ
ਮੁੱਖ ਸਕੱਤਰ ਅਨੁਸਾਰ ਕੋਰੋਨਾ ਪੀੜ੍ਹਤ  ਮਰੀਜ਼ ਸ੍ਰੀਨਗਰ ਦੇ ਹੈਦਰਪੋਰਾ ਵਿੱਚ ਰਹਿੰਦਾ ਸੀ। ਉਸ ਦੇ ਸੰਪਰਕ ਵਿੱਚ ਆਉਣ ਵਾਲੇ ਚਾਰ ਹੋਰ ਲੋਕ ਵੀ ਟੈਸਟ ਲਈ ਰੱਖੇ ਗਏ ਹਨ। ਮਰਨ ਵਾਲਾ ਵਿਅਕਤੀ 7 ਮਾਰਚ ਤੋਂ 21 ਮਾਰਚ ਤੱਕ ਦਿੱਲੀ ਅਤੇ ਸਹਾਰਨਪੁਰ ਵਿਚਾਲੇ ਰੇਲ ਗੱਡੀ ਰਾਹੀਂ ਘੁੰਮਦਾ ਰਿਹਾ। ਉਹ 7 ਤੋਂ 9 ਮਾਰਚ ਤੱਕ ਨਿਜਾਮੂਦੀਨ ਮਸਜਿਦ ਵਿੱਚ ਰਿਹਾ ਅਤੇ 9 ਮਾਰਚ ਨੂੰ ਟਰੇਨ ਰਾਹੀਂ ਦੇਵਬੰਦ ਗਿਆ। 11 ਮਾਰਚ ਤੱਕ ਉਹ ਦਾਰੁਲ ਉਮਲ ਅਤੇ ਉਸੇ ਦਿਨ ਟਰੇਨ ਲੈ ਕੇ ਜੰਮੂ ਪਹੁੰਚਿਆ। ਇੱਥੇ ਉਹ 12 ਤੋਂ 16 ਮਾਰਚ ਤੱਕ ਇੱਕ ਮਸਜਿਦ ਵਿੱਚ ਰਿਹਾ। 16 ਮਾਰਚ ਨੂੰ ਇੰਡੀਗੋ ਫਲਾਇਟ ਰਾਹੀਂ ਸ੍ਰੀਨਗਰ ਪਹੁੰਚਿਆ। 18 ਮਾਰਚ ਤੱਕ ਸਪੋਰ ਰਿਹਾ ਅਤੇ 21 ਮਾਰਚ ਨੂੰ ਆਪਣੇ ਘਰ ਹੈਦਰਪੁਰ ਪਰਤਿਆ। ਦੇਸ਼ ਵਿੱਚ 50 ਸਾਲ ਤੋਂ ਘੱਟ ਉਮਰ ਵਾਲੇ ਇੱਕ ਵਿਅਕਤੀ ਦੀ ਹੀ ਹੁਣ ਤੱਕ ਮੌਤ ਹੋਈ ਹੈ।

LEAVE A REPLY