ਕੈਪਟਨ ਸਰਕਾਰ ਦੀ ਵਾਅਦਾ-ਖਿਲਾਫੀ ਕਰਨ ’ਤੇ ਆਮ ਆਦਮੀ ਪਾਰਟੀ ਉਤਰੀ ਸੜਕਾਂ ’ਤੇ

0


ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਭਾਈਚਾਰਕ ਸਾਂਝ ਨੂੰ ਖਤਮ ਕਰਨ ’ਚ ਲੱਗੀਆਂ : ਆਪ
ਬਠਿੰਡਾ – ਗੌਰਵ ਕਾਲੜਾ/ਰਾਜ ਕੁਮਾਰ
ਆਮ ਆਦਮੀ ਪਾਰਟੀ ਮਾਲਵਾ ਜ਼ੋਨ-1 ਵਲੋਂ ਪੰਜਾਬ ਦੇ ਬਹੁਤ ਹੀ ਗੰਭੀਰ ਮੁੱਦੇ ਜਿਵੇਂ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸਾਨਾਂ ਦੇ ਮੁੱਦੇ ਬਿਜਲੀ ਦਰਾਂ ਵਿੱਚ ਵਾਧੇ ਟੀਚਰਾਂ ਦੀਆਂ ਮੰਗਾਂ ਦਲਿਤ ਵਿਦਿਆਰਥੀਆ ਦੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਤੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰੋਫੈਸਰ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਬੁੱਧ ਰਾਮ ਹਲਕਾ ਸੁਨਾਮ ਤੋ ਵਿਧਾਇਕ ਅਮਨ ਅਰੋੜਾ ਨੇ ਸਮੂਲੀਅਤ ਕੀਤੀ । ਇਸ ਰੋਸ ਪ੍ਰਦਰਸ਼ਨ ਵਿਚ ਅਨਿਲ ਠਾਕੁਰ ਵਾਇਸ ਪ੍ਰਧਾਨ, ਵਪਾਰ ਵਿੰਗ ਪੰਜਾਬ ਗੁਰਦਿੱਤ ਸਿੰਘ ਸੇਖੋਂ, ਪ੍ਰਧਾਨ ਮਾਲਵਾ ਜੋਨ 2 ਨੀਲ ਗਰਗ ਸਪੋਕਸਮੇਨ ਪੰਜਾਬ, ਜੋਨ ਵਾਇਸ ਪ੍ਰਧਾਨ ਅਮਿ੍ਰਤ ਲਾਲ ਅਗਰਵਾਲ, ਜਿਲਾ ਬਠਿੰਡਾ ਦੇ ਪ੍ਰਧਾਨ ਨਵਦੀਪ ਜੀਦਾ ਤੇ ਮਾਲਵਾ ਜੋਨ ਦੇ ਅਹੁਦੇਦਾਰ ਅਤੇ ਵਲੰਟੀਅਰਜ਼ ਹਾਜ਼ਰ ਸਨ। ਇਸ ਮੌਕੇ ਪ੍ਰੋਫੈਸਰ ਸਾਧੂ ਸਿੰਘ ਤੇ ਬੁੱਧ ਰਾਮ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਅੱਜ ਵਾਪਰ ਰਹੀਆਂ ਹਨ ਉਸ ਤੋਂ ਪਤਾ ਲੱਗਦਾ ਹੈ । ਪੰਜਾਬ ਅੰਦਰ ਕਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਕਿਉਂਕਿ ਕੁੱਝ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਭਾਈਚਾਰਕ ਸਾਂਝ ਨੂੰ ਖਤਮ ਕਰਨ ਲੱਗੀਆ ਹੋਈਆ ਹਨ । ਉਹਨਾਂ ਕਿਹਾ ਇਹ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਚੁੱਕੀ ਹੈ। ਅੱਜ ਸਰਕਾਰ ਤੋਂ ਹਰ ਵਰਗ ਦੁਖੀ ਹੈ ਉਹਨਾਂ ਕਿਹਾ ਕਿ ਦੇਸ਼ ਦਾ ਭਵਿੱਖ ਤਿਰਾਸਨ ਵਾਲੇ ਅਧਿਆਪਕ ਅੱਜ ਸੜਕਾਂ ਤੇ ਬੈਠੇ ਹਨ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਲਿਤ ਵਿਦਿਆਰਥੀਆ ਦੇ ਵਜ਼ੀਫੇ ਤੇ ਹੋਰ ਸਹੂਲਤਾਂ ਬੰਦ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ ਤੇ ਸਰਕਾਰ ਨੂੰ ਇਹ ਸਹਾਇਤਾ ਮੁੜ ਚਾਲੂ ਕਰ ਦੇਣੀ ਚਾਹੀਦਾ ਹੈ ਇਸ ਮੌਕੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ ਤੇ ਵਰਦਿਆ ਕਿਹਾ ਇਹਨਾਂ ਨੇ ਝੂਠੇ ਵਾਅਦੇ ਤੇ ਗੁੰਮਰਾਹ ਕਰਕੇ ਤੇ ਮਹਿੰਗਾਈ/ ਭਿ੍ਰਸਟਾਚਾਰ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਉਛਾਲ ਕੇ ਸੱਤਾ ਹਾਸਲ ਕੀਤੀ ਤੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਇਆ ਤੇ ਅੱਜ ਇਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਚਾਹੇ ਉਹ ਕਿਸਾਨ , ਵਪਾਰੀ, ਆਮ ਜਨਤਾ ਹੋਵੇ। ਉਹਨਾਂ ਕਿਹਾ ਕਿ ਦਿੱਲੀ ਦੇ ਅੰਦਰ ਅੱਜ ਸਾਡੀ ਸਰਕਾਰ ਹੈ ਤੇ ਪਿਛਲੇ ਚਾਰ ਸਾਲਾਂ ਦੌਰਾਨ ਦਿੱਲੀ ਦੇ ਅੰਦਰ ਸਾਡੀ ਸਰਕਾਰ ਨੇ ਢਾਈ ਰੁਪਏ ਜੁਨਿਟ ਬਿਜਲੀ ਅਤੇ ਮੁਫ਼ਤ ਪਾਣੀ, ਸਿੱਖਿਆ ਤੇ ਮੈਡੀਕਲ ਸਹੂਲਤਾਂ ਤੇ ਬੁਢਾਪਾ ਪੈਨਸ਼ਨ ਵਿੱਚ ਵਾਧਾ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਕੇ ਆਮ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਅੰਦਰ ਇਹਨਾਂ ਦੀ ਸਰਕਾਰ ਬਣੀ ਹੈ ਗਿਆਰਾਂ ਵਾਰ ਬਿਜਲੀ ਦੀਆਂ ਦਰਾਂ ਵਧਾ ਚੁੱਕੇ ਹਨ ਤੇ ਚੋਣ ਮੈਨੀਫੈਸਟੋ ਵਿਚੋਂ ਇੱਕ ਵੀ ਵਿਆਦਾ ਪੂਰਾ ਨਹੀਂ ਕਰ ਸਕੇ ਵੋਟਾਂ ਤੋਂ ਪਹਿਲਾਂ ਵੱਡੀਆ ਵੱਡੀਆ ਗੱਲਾਂ ਕਰਦੇ ਸਨ ਪਰ ਪੰਜਾਬ ਅੰਦਰ ਵਪਾਰ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਹਲੇ ਤੱਕ ਇਕ ਵੀ ਪਾਲਸੀ ਤਿਆਰ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਜੇਕਰ ਬਿਜਲੀ,ਪੈਟਰੋਲ,ਡੀਜਲ,ਸਲੰਡਰ ਦੀਆਂ ਕੀਮਤਾਂ ਘੱਟ ਨਾ ਕੀਤੀਆਂ ਤਾਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਰੋਸ ਮੁਜ਼ਾਹਰੇ ਕਰਦੀ ਰਹੇਗੀ ਤੇ ਸਘੰਰਸ਼ ਨੂੰ ਹੋਰ ਤੇਜ਼ ਕਰੇਗੀ। ਅਮਰਦੀਪ ਸਿੰਘ ਰਾਜਨ ਵਾਇਸ ਪ੍ਰਧਾਨ ਯੂਥ ਵਿੰਗ ਪੰਜਾਬ, ਮਹਿੰਦਰ ਸਿੰਘ ਕਚੂਰਾ ਵਾਇਸ ਪ੍ਰਧਾਨ ਯੂਥ ਵਿੰਗ ਪੰਜਾਬ, ਭੁਪਿੰਦਰ ਬਾਂਸਲ ਜੋਨ ਜਨਰਲ ਸਕੱਤਰ, ਰਾਕੇਸ਼ ਪੁਰੀ ਜੋਨ ਮੀਡੀਆ ਇੰਚਾਰਜ, ਸੁਖਵੀਰ ਸਿੰਘ ਮਾਇਸਰਖਾਨਾ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ, ਗਗਨ ਗਲੋਹਤਰਾ ਜਨਰਲ ਸਕੱਤਰ ਮਾਲਵਾ ਜੋਨ, ਜਗਦੇਵ ਸਿੰਘ ਬਾਮ ਜਿਲਾ ਪ੍ਰਧਾਨ ਮੁਕਤਸਰ, ਜਸਪਾਲ ਸਿੰਘ ਦਾਤੇਵਾਸ ਜਿਲਾ ਪ੍ਰਧਾਨ ਮਾਨਸਾ, ਦੇਵ ਰਾਜ ਜਿਲਾ ਪ੍ਰਧਾਨ, ਕਾਰਜ ਸਿੰਘ ਵਿਰਕ ਹਲਕਾ ਇੰਚਾਰਜ ਲੰਬੀ, ਗੁਰਜੰਟ ਸਿੰਘ ਸਿਵੀਆ ਜਿਲ੍ਹਾ ਪ੍ਰਧਾਨ ਵਿੰਗ ਬਠਿੰਡਾ, ਬਲਦੇਵ ਸਿੰਘ ਮਾਇਨਿੰਗ, ਮਲਕੀਤ ਸਿੰਘ ਥਿੰਦ ਹਲਕਾ ਇੰਚਾਰਜ ਗੁਰੂ ਹਰਸਹਾਏ, ਭੋਲਾ ਸਿੰਘ ਮਾਨ ਹਲਕਾ ਇੰਚਾਰਜ ਸਰਦੂਲਗੜ੍ਹ, ਸਮਰਵੀਰ ਸਿੰਘ ਫਾਜਿਲਕਾ, ਮਾਸਟਰ ਜਗਸੀਰ ਸਿੰਘ ਹਲਕਾ ਇੰਚਾਰਜ ਭੁੱਚੋ, ਮਹਿੰਦਰ ਸਿੰਘ ਫੁਲੋਮਿਠੀ ਹਲਕਾ ਇੰਚਾਰਜ ਬਠਿੰਡਾ, ਨਛੱਤਰ ਸਿੰਘ ਮੋੜ ਯੂਥ ਆਗੂ , ਗੁਰਦਿੱਤ ਸਿੰਘ ਮਾਹਲ ਬਲਾਕ ਸੰਮਤੀ ਮੈਂਬਰ, ਬਲਜਿੰਦਰ ਕੌਰ, ਰਿੰਕੂ ਸਰਮਾ, ਸੁਖਵੀਰ ਸਿੰਘ ਬਰਾੜ ਸੋਸ਼ਲ ਮੀਡੀਆ ਇੰਚਾਰਜ, ਧੰਨਾ ਸਿੰਘ ਗੁਰਜਿੰਦਰ ਸਿੰਘ ਸਮਰਾ ਤੇ ਵੱਡੀ ਗਿਣਤੀ ਵਿਚ ਮਾਲਵਾ ਜੋਨ ਦੇ ਵਲੰਟੀਅਰਜ਼ ਤੇ ਅਹੁਦੇਦਾਰ ਹਾਜਰ ਸਨ।

About Author

Leave A Reply

whatsapp marketing mahipal