ਕੈਪਟਨ ਨੂੰ ਵੱਡਾ ਝਟਕਾ ; ਸਮਾਗਮ ਲਈ ਸੱਦੇ ਦਾ 48 ਵਿਧਾਇਕਾਂ ਵੱਲੋਂ ਬਾਈਕਾਟ

0


ਚੰਡੀਗੜ੍ਹ (ਹਰੀਸ਼ ਚੰਦਰ ਬਾਗਾਂਵਾਲਾ)-ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਝਟਕਾ ਹੀ ਮੰਨਿਆ ਜਾਵੇਗਾ ਕਿ ਉਨ੍ਹਾਂ ਵੱਲੋਂ ਆਯੋਜਿਤ ਦੁਪਹਿਰ ਦੇ ਖਾਣੇ ਅਤੇ ਸੰਵਿਧਾਨ ਦਿਵਸ ਸਮਾਰੋਹ ਤੇ ਬੁਲਾਏ ਗਏ ਵਿਧਾਇਕਾਂ ਚੋਂ 48 ਵਿਧਾਇਕ , ਜਿਨ੍ਹਾਂ ਵਿਚ11 ਮੰਤਰੀ ਵੀ ਸ਼ਾਮਿਲ ਸਨ , ਇਸ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ?ੇ।  ਇਸ ਪ੍ਰੋਗਰਾਮ ਦਾ ਆਯੋਜਨ ਸੰਵਿਧਾਨ ਦਿਵਸ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ ਆਰ ਅੰਬੇਦਕਰ ਦੇ ਪ੍ਰੀਨਿਰਵਾਣ ਦਿਵਸ ਦੇ ਮੌਕੇ ਤੇ ਕੀਤਾ ਗਿਆ ਸੀ।  ਦੋ ਮੰਤਰੀ ਤਾਂ ਇਸ ਸਮਾਰੋਹ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ,  ਜਿਨ੍ਹਾਂ ਵਿੱਚ ਇੱਕ ਮੰਤਰੀ ਸੂਬੇ ਦਾ ਅਤਿ ਸੀਨੀਅਰ ਹੈ।  ਜਦਕਿ ਕਈ ਵਿਧਾਇਕ ਸਮਾਗਮ ਦੇ ਹਾਲ ਤੋਂ ਬਾਹਰ ਪੰਜਾਬ ਭਵਨ ਕੰਪਲੇਕ?ਸ ਵਿਚ ਹੀ  ਗੱਲਾਂ ਮਾਰਦੇ ਨਜ਼ਰ ਆਏ।   ਮੁੱਖ ਮੰਤਰੀ ਇਸ ਸਮਾਗਮ ਵਿੱਚ ਨਹੀਂ ਪੁੱਜੇ,  ਪਰ ਉਨ੍ਹਾਂ ਦੇ ਨਾ ਪੁੱਜਣ ਬਾਰੇ ਕੋਈ ਵੀ ਮੰਤਰੀ ਜਾਂ ਕੋਈ ਹੋਰ ਪ੍ਰਤੀਕਿਰਆ ਦੇਣ ਲਈ ਤਿਆਰ ਨਹੀਂ ਸੀ।  ਵਿਵਾਦਾਂ ਵਿੱਚ ਘਿਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਇਸ ਸਮਾਰੋਹ ਤੋਂ ਗਾਇਬ ਸਨ ਅਤੇ ਬਾਅਦ ਵਿੱਚ ਦੱਸਿਆ ਗਿਆ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਨੇਕਾਂ ਸਮਾਗਮਾਂ ਨੂੰ ਸੰਬੋਧਨ ਕਰਨ ਕਾਰਣ  ਉਨ੍ਹਾਂ ਦੇ ਗਲੇ ਵਿੱਚ ਜ਼ਖ਼ਮ ਹੋ ਗਏ ਹਨ ਅਤੇ ਉਹ ਇਲਾਜ ਲਈ ਕਿਸੇ ਅਣਦੱਸੀ ਥਾਂ ਤੇ ਚਲੇ ਗਏ ਹਨ।  ਭਾਵੇਂ ਸੰਵਿਧਾਨ ਦਿਵਸ 26 ਨਵੰਬਰ ਨੂੰ ਸੀ , ਪਰ ਕਰਤਾਰਪੁਰ ਲਾਂਘਾ ਸਮਾਰੋਹ ਹੋਣ ਕਰਕੇ ਇਸ਼ ਸਮਾਗਮ  ਨੂੰ ਰੱਦ ਕਰ ਦਿੱਤਾ ਗਿਆ । ਚਾਰ ਦਸੰਬਰ ਨੂੰ ਕਾਂਗਰਸ ਵਿਧਾਇਕ ਦਲ ਵੱਲੋਂ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਸੰਵਿਧਾਨ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ।ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਕਾਂਗਰਸ ਦੇ ਤਮਾਮ ਵਿਧਾਇਕਾਂ ਨੂੰ ਇਸ ਸਮਾਗਮ ਵਿੱਚ ਪੁੱਜਣ ਲਈ ਸੱਦਾ ਪੱਤਰ ਭੇਜੇ ਗਏ ਸਨ । ਇਨ੍ਹਾਂ ਸੱਦਾ ਪੱਤਰਾਂ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਅਤੇ ਸਾਰੇ ਵਿਧਾਇਕਾਂ ਨੂੰ ਸਮਾਗਮ ਵਿੱਚ ਪੁੱਜਣ ਲਈ ਕਿਹਾ ਗਿਆ ਸੀ । ਅਜਿਹਾ ਵੀ ਕਿਹਾ ਜਾ ਰਿਹਾ ਸੀ ਕਿ ਇਹ ਸਮਾਗਮ ਅਸਲ ਵਿੱਚ ਮੁੱਖ ਮੰਤਰੀ ਦੀ ‘ ਲੰਚ ਡਿਪਲੋਮੈਸੀ’  ਦਾ ਹਿੱਸਾ ਸੀ ਤਾਂ ਕਿ ਨਾਰਾਜ਼ ਵਿਧਾਇਕਾਂ ਨੂੰ ਮੁਲਾਕਾਤ  ਦਾ ਮੌਕਾ ਦਿੱਤਾ ਜਾ ਸਕੇ ।ਪਰ ਹੈਰਾਨੀ ਰਹੀ ਕਿ ਇਸ ਸਮਾਗਮ ਵਿੱਚ ਸਿਰਫ਼ 23 ਵਿਧਾਇਕ ਅਤੇ ਛੇ ਮੰਤਰੀ ਹੀ ਪੁੱਜੇ ਅਤੇ ਸਮਾਗਮ ਦੌਰਾਨ ਜਦ ਇਹ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਇਸ ਸਮਾਰੋਹ ਵਿੱਚ ਨਹੀਂ ਪੁੱਜ ਰਹੇ ਤਾਂ ਦੋ ਮੰਤਰੀ ਬ੍ਰਹਮ ਮਹਿੰਦਰ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮਾਗਮ ਨੂੰ ਅੱਧ ਵਿਚਾਲੇ ਹੀ ਛੱਡ ਕੇ ਚਲੇ ਗਏ।  ਮੰਤਰੀਆਂ ਦਾ ਦਾਅਵਾ ਸੀ ਕਿ ਉਹ ਕਿਸੇ ਜ਼ਰੂਰੀ ਮੀਟਿੰਗ ਕਰਕੇ ਸਮਾਗਮ ਛੱਡ ਕੇ ਗਏ ਹਨ , ਜਦਕਿ ਕੁਝ ਵਿਧਾਇਕ ਸਮਾਗਮ ਤੋਂ ਬਾਹਰ ਪੰਜਾਬ ਭਵਨ ਵਿਖੇ ਆਪਸ ਵਿੱਚ ਗਿੱਲਾ ਮਾਰਦੇ ਨਜ਼ਰ ਆਏ।  ਤਿੰਨ ਨਾਰਾਜ਼ ਵਿਧਾਇਕ ਤਾਂ ਮੁੱਖ ਮੰਤਰੀ ਦੀ ਖੁੱਲ੍ਹਿਆ ਨਿੰਦਾ ਵੀ ਕਰ ਰਹੇ ਸਨ।  ਸਮਾਗਮ ਵਿੱਚ ਨਾ ਪੁੱਜਣ ਵਾਲੇ ਕੁਝ ਵਿਧਾਇਕਾਂ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਰਾਜਸਥਾਨ ਚੋਣਾਂ ਕਾਰਣ ਉਹ ਥੱਕੇ  ਹੋਏ ਹਨ ਅਤੇ ਲੰਘੀ ਰਾਤ ਹੀ ਵਾਪਸ ਆਪਣੇ ਸ਼ਹਿਰ ਆ?ੇ ਹਨ , ਇਸ ਲਈ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਮੁਸ਼ਕਿਲ ਸੀ।  ਜਦਕਿ ਦੋ ਵਿਧਾਇਕਾਂ ਨੇ ਤਾਂ ਇਸ ਬਾਰੇ ਜਵਾਬ ਦੇਣ ਤੋਂ ਵੀ ਟਾਲਾ ਵੱਟ ਲਿਆ।  ਦਿਲਚਸਪ ਗੱਲ ਇਹ ਵੀ ਹੈ ਕਿ ਦੋ ਮੰਤਰੀ ਇਸ ਸਮਾਗਮ ਵਾਲੇ ਸਥਾਨ ਤੋਂ ਥੋੜ੍ਹੀ ਹੀ ਦੂਰੀ ਤੇ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਮੌਜੂਦ ਸਨ , ਪਰ ਉਨ੍ਹਾਂ ਨੇ ਇਸ ਸਮਾਗਮ ਵਿਚ ਆਉਣ ਨੂੰ ਤਰਜੀਹ ਨਹੀਂ ਦਿੱਤੀ।

About Author

Leave A Reply

whatsapp marketing mahipal