ਕੇਐੱਮਵੀ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

0


ਜਲੰਧਰ – ਹਰਪ੍ਰੀਤ ਸਿੰਘ ਲੇਹਿਲ
ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾ ਵਿਦਿਆਲਾ, ਅਨਾਨਮਸ ਕਾਲਜ, ਜਲੰਧਰ ਦੇ ਬਾਇਓਟੈਕਨੋਲੌਜੀ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਐਡਵਾਂਸਿਸ ਇੰਨ ਬਾਇਓਟੈਕਨੋਲੌਜੀ ਵਿਸ਼ੇ ਤੇ ਅਧਾਰਿਤ ਹੋਏ ਇਸ ਮੁਕਾਬਲੇ ਵਿਚ 50 ਤੋਂ ਵੀ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਪੋਸਟਰ ਮੇਕਿੰਗ ਦੇ ਮਾਧਿਅਮ ਨਾਲ ਬਾਇਓਟੈਕਨੋਲੌਜੀ ਦੇ ਖੇਤਰ ਵਿਚ ਰਿਸਰਚ ਅਤੇ ਹੋਰ ਨਵੀਨਤਮ ਖੋਜਾਂ ਨੂੰ ਬਾਖੂਬੀ ਪੇਸ਼ ਕਰਦੇ ਹੋਏ ਆਪਣੀ ਰਚਨਾਤਮਕਤਾ ਦਾ ਪ੍ਰਗਟਾਵਾ ਕੀਤਾ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੁਕਾਬਲੇ ਦੇ ਆਯੋਜਨ ਲਈ ਬਾਇਓਟੈਕਨੋਲੌਜੀ ਵਿਭਾਗ ਦੀ ਸ਼ਲਾਘਾ ਕੀਤੀ। ਇਸ ਸਮੇਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਬਾਇਓਟੈਕਨੋਲੌਜੀ ਦੀ ਮੌਜੂਦਾ ਦੌਰ ਵਿਚ ਮਹੱਤਤਾ ਨੂੰ ਦਰਸਾਇਆ ਅਤੇ ਕਿਹਾ ਕਿ ਅਜਿਹੀਆਂ ਰਚਨਾਤਮਕ ਗਤੀਵਿਧਿਆਂ ਦੇ ਨਾਲ ਵਿਦਿਆਰਥਣਾਂ ਅੰਦਰ ਵਿਸ਼ੇ ਪ੍ਰਤੀ ਗਹਿਰੀ ਸੂਝ-ਬੂਝ ਪੈਦਾ ਕੀਤੀ ਜਾ ਸਕਦੀ ਹੈ ਜੋ ਵਿਸ਼ੇ ਨੂੰ ਇੱਕ ਨਵੀਨ ਪੱਖ ਤੋਂ ਪੜ੍ਹਨ ਲਈ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੀ ਹੈ।

About Author

Leave A Reply

whatsapp marketing mahipal