ਕਿਸਾਨਾਂ ਲਈ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ

0


ਸੰਗਤ ਮੰਡੀ – ਭੀਮ ਰਾਜ ਭੋਲਾ
65ਵੇਂ ਸਰਵ ਭਾਰਤੀ ਸਹਿਕਾਰਤਾ ਸਪਤਾਹ ਨੂੰ ਮੁੱਖ ਰੱਖਦਿਆਂ ਸਹਿਕਾਰਤਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਾਹਿਤ ਸਹਿਕਾਰੀ ਬਹੁ-ਮੰਤਵੀ ਖੇਤੀਬਾੜੀ ਸਭਾ ਪੱਕਾ ਕਲਾਂ (ਬਠਿੰਡਾ) ਵਿਖੇ ਸਹਿਕਾਰਤਾ ਸਪਤਾਹ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਸੈਂਟਰ ਪੱਕਾ ਕਲਾਂ ਅਧੀਨ ਆਉਂਦੀਆਂ ਸਹਿਕਾਰੀ ਸਭਾਵਾਂ ਜੋਧਪੁਰ ਬੱਗਾ ਸਿੰਘ (ਫੱਲੜ), ਪੱਕਾ ਖੱੁਰਦ ਅਤੇ ਅਮਰਪੁਰਾ ਗੁਰਥੜੀ ਦੇ ਮੁਲਾਜ਼ਮਾਂ ਅਤੇ ਕਿਸਾਨਾਂ ਨੇ ਭਾਗ ਲਿਆ। ਸਹਿਕਾਰਤਾ ਵਿਭਾਗ ਵੱਲੋਂ ਇੰਸਪੈਕਟਰ ਪ੍ਰਗਟਦੀਪ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਸਮੇਂ ਵਿੱਚ ਸਹਿਕਾਰੀ ਸਭਾਵਾਂ ਕਿਸਾਨਾਂ ਲਈ ਵੱਡਾ ਵਰਦਾਨ ਸਾਬਿਤ ਹੋਈਆਂ ਹਨ। ਸਹਿਕਾਰਤਾ ਵਿਭਾਗ ਵੱਲੋਂ ਕਿਸਾਨਾਂ ਨੂੰ ਘੱਟ ਵਿਆਜ਼ ਦਰਾਂ ਤੇ ਮਿਆਰੀ ਖਾਦਾਂ, ਬੀਜ਼, ਪੈਸ਼ਟੀਸਾਈਡ ਮਹੱਈਆ ਕਰਵੇ ਜਾਂਦੇ ਹਨ।
ਇਸ ਤੋਂ ਇਲਾਵਾ ਸਹਿਕਾਰੀ ਸਾਭਾਵਾਂ ਕਿਸਾਨਾਂ ਨੂੰ ਖੇਤੀਬਾੜੀ ਲਈ ਆਮ ਵਰਤੋਂ ਵਿੱਚ ਆਉਣ ਵਾਲੇ ਸੰਦ ਵੀ ਘੱਟੋ-ਘੱਟ ਕਿਰਾਏ ਦੀਆਂ ਦਰਾਂ ਤੇ ਮੁਹੱਈਆ ਕਰਦੀਆਂ ਹਨ, ਜਿਸ ਨਾਲ ਕਿਸਾਨਾਂ ਦੇ ਖੇਤੀਬਾੜੀ ਸਬੰਧੀ ਖਰਚਿਆਂ ਵਿੱਚ ਭਾਰੀ ਕਟੌਤੀ ਆਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਹਿਕਾਰੀ ਸਭਾ ਨੂੰ ਲਾਹੇਵੰਦ ਬਣਾਉਣਾ ਕਿਸਾਨਾਂ ਦੇ ਆਪਣੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਿਸਚਿਤ ਸਮੇਂ ਦੇ ਅੰਦਰ-ਅੰਦਰ ਸਭਾ ਦਾ ਲੈਣ-ਦੇਣ ਨਾਬੇੜ ਲੈਣਾ ਚਾਹੀਦਾ ਹੈ ਅਤੇ ਸਭਾ ਦੇ ਔਜ਼ਾਰਾਂ ਦੀ ਵਰਤੋਂ ਸਹੀ ਢੰਗ ਨਾਲ ਆਪਣੇ ਨਿੱਜੀ ਔਜਾਰ ਸਮਝ ਕੇ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨਾਂ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਹਿਕਾਰੀ ਸਭਾ ਪੱਕਾ ਕਲਾਂ ਵੱਲੋਂ ਕਿਸਾਨਾਂ ਲਈ ਮੁੱਫ਼ਤ ਮੈਡੀਕਲ ਚੈੱਕ-ਅਪ ਵੀ ਕੈਂਪ ਲਗਾਇਆ। ਸਹਿਕਾਰੀ ਸਭਾ ਦੇ ਸੈਕਟਰੀ ਪ੍ਰਕਾਸ਼ ਸਿੰਘ ਨੇ ਸਮਾਗਮ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਹਿਕਾਰੀ ਖੇਤੀਬਾੜੀ ਸਭਾ ਪੱਕਾ ਕਲਾਂ ਦੇ ਪ੍ਰਧਾਨ ਡਾ. ਪ੍ਰ੍ਰਭਜੋਤ ਸਿੰਘ ਸੰਧੂ, ਬਿੰਦਰ ਸਰਪੰਚ, ਸਾਬਕਾ ਪ੍ਰਧਾਨ ਟਿੱਕਾਜੀਤ ਸਿੰਘ ਸਰਾਂ, ਖੇਤੀਬਾੜੀ ਸਭਾਵਾਂ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਸੈਕਟਰੀ ਗੁਰਥੜੀ, ਕੁਲਵਿੰਦਰ ਸਿੰਘ ਪੱਕਾ ਖੁਰਦ, ਹਰਮੇਲ ਸਿੰਘ ਸਿੱਧੂ, ਗੁਰਮੇਲ ਸਿੰਘ, ਬਲਦੇਵ ਸਿੰਘ ਜੱਸੀ, ਕਿ੍ਰਸ਼ਨ ਦਾਸ, ਮਨਜੀਤ ਸਿੰਘ, ਗੁਰਤੇਜ਼ ਸਿੰਘ ਮਸਾਣਾ, ਕੁਲਦੀਪ ਸਿੰਘ, ਜਬਰਜੰਗ ਸਿੰਘ, ਬਖਸ਼ੀਸ ਸਿੰਘ ਭਾਓ, ਦਰਸ਼ਨ ਸਿੰਘ, ਗੁਰਸਾਬ ਸਿੰਘ, ਰੂਪ ਸਿੰਘ, ਹਰਦੀਪ ਸਿੰਘ ਆਦਿ ਹਾਜ਼ਿਰ ਸਨ।

About Author

Leave A Reply

whatsapp marketing mahipal