ਕਾਮਰੇਡਾਂ ਦੀਆਂ ਜੜ੍ਹਾਂ ਵਿੱਚ ਬੈਠਣ ਲੱਗੀ ਕਾਂਗਰਸ

0

* ਰਾਹੁਲ ਗਾਂਧੀ ਵੱਲੋਂ 2 ਸੀਟਾਂ ਤੋਂ ਚੋਣ ਲੜਨ ਦਾ ਐਲਾਨ
ਨਵੀਂ ਦਿੱਲੀ, ਆਵਾਜ ਬਿਊਰੋ-ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਸਿਆਸੀ ਹੋਂਦ ਬਚਾਉਣ ਲਈ ਨਾਲ ਚੱਲ ਰਹੀਆਂ ਗੱਠਜੋੜ ਧਿਰਾਂ ਦੀਆਂ ਜੜ੍ਹਾਂ ਵਿੱਚ ਬੈਠਣ ਤੋਂ ਵੀ ਗੁਰੇਜ ਨਹੀਂ ਕਰ ਰਹੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਪਣੀ ਯੂ.ਪੀ. ਦੀ ਲੋਕ ਸਭਾ ਸੀਟ ਭਾਜਪਾ ਦੇ ਜੋਰ ਕਾਰਨ ਅਤੇ ਮਾਇਆਵਤੀ, ਅਖਿਲੇਸ਼ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਸੁਰੱਖਿਅਤ ਨਾ ਸਮਝਦਿਆਂ ਕੇਰਲਾ ਦੇ ਵਨਿਆੜ ਲੋਕ ਸਭਾ ਹਲਕੇ ਤੋਂ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ। ਕਾਂਗਰਸ ਪ੍ਰਧਾਨ ਵੱਲੋਂ ਆਪਣੀ ਸਿਆਸੀ ਜਮੀਨ ਸੁਰੱਖਿਅਤ ਕਰਨ ਲਈ ਕੇਰਲਾ ਵਿੱਚੋਂ ਚੋਣ ਲੜੇ ਜਾਣ ਦਾ ਉੱਥੋਂ ਦੀ ਮਾਰਕਸਵਾਦੀ ਪਾਰਟੀ ਨੇ ਜੋਰਦਾਰ ਵਿਰੋਧ ਕੀਤਾ ਹੈ। ਮਾਰਕਸੀ ਪਾਰਟੀ ਦੇ ਨਾਲ-ਨਾਲ ਕੇਰਲਾ ਦੇ ਮੁੱਖ ਮੰਤਰੀ ਪਿੰਨਾਰਾਈ ਵਿਜੀਅਨ ਨੇ ਵੀ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਆਪਣੇ ਹੀ ਗੱਠਜੋੜ ਸਾਥੀਆਂ ਵਿਰੁੱਧ ਚੋਣ ਲੜਦਿਆਂ ਦੇਸ਼ ਵਿੱਚ ਇਹ ਪ੍ਰਭਾਵ ਜਾਂਦਾ ਹੈ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ ਖਿਲਾਫ ਨਹੀਂ, ਸਗੋਂ ਆਪਣੇ ਕਾਮਰੇਡ ਸਾਥੀਆਂ ਖਿਲਾਫ ਹੀ ਚੋਣ ਜੰਗ ਲੜ ਰਹੀ ਹੈ।
ਮੁੱਖ ਮੰਤਰੀ ਵਿਜੀਅਨ ਅਤੇ ਮਾਰਕਸਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਰਾਦ ਨੇ ਕਿਹਾ ਕਿ ਕਾਂਗਰਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਦੇਸ਼ ਦੀਆਂ ਵਰਤਮਾਨ ਸਥਿਤੀਆਂ ਵਿੱਚ ਆਪਣਿਆਂ ਦੀਆਂ ਹੀ ਜੜ੍ਹਾਂ ਵਿੱਚ ਬੈਠਣਾ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਦੋਵਾਂ ਨੇਤਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਕੇਰਲਾ ਤੋਂ ਚੋਣ ਲੜਦੇ ਹਨ ਤਾਂ ਸਿਰਫ ਕੇਰਲਾ ਵਿੱਚ ਹੀ ਨਹੀਂ, ਸਾਰੇ ਦੇਸ਼ ਵਿੱਚ ਸਿਆਸੀ ਮਾਹੌਲ ਬਦਲ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕਾਮਰੇਡਾਂ ਖਿਲਾਫ ਹੀ ਚੋਣ ਲੜ ਕੇ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਕੇਰਲਾ ਵਿੱਚ ਭਾਜਪਾ ਨਹੀਂ, ਖੱਬੇ ਪੱਖੀ ਦਲ ਹੀ ਮੁੱਖ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਜੇਕਰ ਰਾਹੁਲ ਗਾਂਧੀ ਨੇ ਕੇਰਲਾ ਆਉਣ ਦਾ ਵਿਚਾਰ ਨਾ ਛੱਡਿਆ ਤਾਂ ਸਾਨੂੰ ਉਨ੍ਹਾਂ ਦਾ ਚੋਣ ਮੈਦਾਨ ਵਿੱਚ ਸਖਤ ਵਿਰੋਧ ਕਰਨ ਲਈ ਮਜਬੂਰ ਹੋਣਾ ਪਵੇਗਾ।

About Author

Leave A Reply

whatsapp marketing mahipal