ਕਾਬੁਲ ’ਚ ਗੁਰਦੁਆਰੇ ’ਤੇ ਹਮਲਾ-27 ਮੌਤਾਂ

0
98

ਕਾਬੁਲ – ਆਵਾਜ਼ ਬਿੳੂਰੋ
ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਨੇ ਪੁਰਾਣੇ ਕਾਬੁਲ ਸ਼ਹਿਰ ’ਚ ਸਥਿਤ ਇੱਕ ਗੁਰਦੁਆਰਾ ਸਾਹਿਬ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਸ ਵੇਲੇ 150 ਤੋਂ ਵੀ ਜ਼ਿਆਦਾ ਸਿੱਖ ਸ਼ਰਧਾਲੂ ਇਸ ਗੁਰੂਘਰ ’ਚ ਮੌਜੂਦ ਸਨ। ਇਸ ਹਮਲੇ ਵਿੱਚ ਸਿੱਖਾਂ ਸਮੇਤ 27 ਵਿਅਕਤੀ ਮਾਰੇ ਗਏ ਹਨ। ਚਸ਼ਮਦੀਦ ਗਵਾਹਾਂ ਅਨੁਸਾਰ ਗੋਲੀਬਾਰੀ ਦੇਰ ਸ਼ਾਮ ਤੱਕ ਜਾਰੀ ਰਹੀ। ਅੱਤਵਾਦੀ ਹਮਲੇ ਦੀ ਸੂਚਨਾ ਮਿਲਦਿਆਂ ਅਫ਼ਗ਼ਾਨਿਸਤਾਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਬਲ ਘਟਨਾ ਸਥਾਨ ਵੱਲ ਭੇਜੇ। ਉਨ੍ਹਾਂ ਹਮਲਾਵਰਾਂ ਨੂੰ ਘੇਰਾ ਪਾ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਅਫ਼ਗ਼ਾਨਿਸਤਾਨ ਦੇ ਸਿੱਖ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਬੁਲ ਦੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਇੱਕ ਸਿੱਖ ਸਾਥੀ ਦੀ ਕਾਲ ਆਈ ਹੈ ਤੇ ਉਨ੍ਹਾਂ ਹੀ ਇਸ ਹਮਲੇ ਬਾਰੇ ਜਾਣਕਾਰੀ ਦਿੱਤਾ ਹੈ। ਪੁਲਿਸ ਹੁਣ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਗੋਲੀਆਂ ਚਲਾ ਰਹੀ ਹੈ। ਇਸੇ ਦੌਰਾਨਵੈੱਬਸਾਈਟਾਂ ਉੱੁਪਰ ਆਈ.ਐੱਸ.ਆਈ.ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਹਿਲਾਂ ਇਸ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਜਾ ਰਿਹਾ ਸੀ, ਪਰ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਦੱਸਿਆ ਕਿ ਇਸ ਹਮਲੇ ਪਿੱਛੇ ਤਾਲਿਬਾਨ ਦਾ ਹੱਥ ਨਹੀਂ ਹੈ। ਇਸ ਮਹੀਨੇ ਦੇ ਅਰੰਭ ’ਚ ਅਫ਼ਗ਼ਾਨਿਸਤਾਨ ਦੇ ਘੱਟਗਿਣਤੀ
ਸ਼ੀਆ ਭਾਈਚਾਰੇ ਦੇ ਇੱਕ ਇਕੱਠ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਕੇ 32 ਵਿਅਕਤੀਆਂ ਦੀ ਜਾਨ ਲੈ ਲਈ ਸੀ। ਇਸ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ’ਚ ਸਿੱਖਾਂ ਉੱਤੇ ਅਕਸਰ ਹਮਲੇ ਹੁੰਦੇ ਰਹਿੰਦੇ ਹਨ। ਵਧੀਕੀਆਂ ਹੋਣਾ ਤਾਂ ਆਮ ਗੱਲ ਹੈ। 1990ਵਿਆਂ ਦੇ ਅੰਤ ’ਚ ਜਦੋਂ ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦੀ ਹਕੂਮਤ ਸੀ। ਤਦ ਸਿੱਖਾਂ ਨੂੰ ਇੰਕ ਵਾਰ ਹਦਾਇਤ ਕਰ ਦਿੱਤੀ ਗਈ ਸੀ ਕਿ ਉਹ ਪੀਲੇ ਰੰਗ ਦੇ ਬਾਜੂੂਬੰਦ ਬੰਨ੍ਹ ਕੇ ਰੱਖਣ ਪਰ ਇਹ ਹੁਕਮ ਰਸਮੀ ਤੌਰ ’ਤੇ ਕਦੇ ਲਾਗੂ ਨਹੀਂ ਹੋਇਆ ਸੀ। ਜੁਲਾਈ 2018 ’ਚ ਜਦੋਂ ਸਿੱਖਾਂ ਤੇ ਹਿੰਦੂਆਂ ਦਾ ਇੱਕ ਵਫ਼ਦ ਅਫਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੂੰ ਮਿਲਣ ਲਈ ਜਾ ਰਿਹਾ ਸੀ, ਤਦ ਵੀ ਕੱੁਝ ਅੱਤਵਾਦੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸੀ ਅਤੇ ਉਸ ਹਮਲੇ ਵਿੱਚ 19 ਵਿਅਕਤੀ ਮਾਰੇ ਗਏ ਸਨ।

LEAVE A REPLY