ਕਸ਼ਮੀਰ ਤੋਂ ਪੰਜਾਬ ਭੇਜੀ ਭੁੱਕੀ ਦੀ ਖੇਪ ਬਰਾਮਦ

0

ਭੋਗਪੁਰ,(ਅਵਾਜ਼ ਬਿਊਰੋ)- ਕਸ਼ਮੀਰ ਤੋਂ ਪੰਜਾਬ ਭੇਜੀ ਜਾ ਰਹੀ ਕਰੀਬ ਸਾਢੇ ਅੱਠ ਕੁਇੰਟਲ ਭੁੱਕੀ ਦੀ ਖੇਪ ਬਰਾਮਦ ਕੀਤੀ ਹੈ। ਕਸ਼ਮੀਰੀ ਸੇਬਾਂ ਦੇ 1020 ਬਕਸਿਆਂ ਹੇਠ ਲੁਕਾ ਕੇ ਲਿਆਂਦੀ ਜਾ ਰਹੀ ਭੁੱਕੀ ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਬਰਾਮਦ ਕੀਤੀ ਹੈ। ਪੁਲਿਸ ਨੇ ਸੇਬਾਂ ਨਾਲ ਭਰੇ ਟਰੱਕ ਦੀ ਤਲਾਸ਼ੀ ਦੇ ਦੌਰਾਨ ਸੇਬਾਂ ਦੇ ਬਕਸਿਆਂ ਹੇਠ ਲੁਕਾਈ ੮.੫੬ ਕੁਇੰਟਲ ਭੁੱਕੀ ਬਰਾਮਦ ਹੋਈ। ਇਸ ਸਬੰਧੀ ਭੋਗਪੁਰ ਥਾਣੇ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੇਬਾਂ ਨਾਲ ਭਰੇ ਟਰੱਕ ਵਿੱਚ ਚੂਰਾ ਪੋਸਤ ਦੀ ਖ਼ਬਰ ਮਿਲੀ ਸੀ।ਪੁਲਿਸ ਮੁਤਾਬਕ ਟੀਮ ਰੇਡ ਕਰਨ ਲਈ ਢਾਬੇ ਕੋਲ ਪਹੁੰਚੀ ਤਾਂ ਜਸਵੀਰ ਅਤੇ ਮਜ਼ਹਰ ਉਥੇ ਖੜ੍ਹੀ ਟਾਟਾ ਸਫਾਰੀ (ਨੰਬਰ ਪੀਬੀ ੦੮ ੮੦੦੭) ਵਿਚੋਂ ਨਿਕਲ ਕੇ ਭੱਜ ਗਏ ਪ੍ਰੰਤੂ ਪੁਲੀਸ ਟੀਮ ਨੇ ਮੌਕੇ ‘ਤੇ ਖੇਪ ਨਾਲ ਭਰੇ ਟਰੱਕ ਨੂੰ ਜ਼ਬਤ ਕੀਤਾ ਤੇ ਉਸ ਦੇ ਡਰਾਈਵਰ ਮੁਨੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।

About Author

Leave A Reply

whatsapp marketing mahipal