ਕਰਜ਼ਾ ਮੁਆਫੀ ਸਕੀਮ ਤਹਿਤ ਕਿਸਾਨਾਂ ਦੇ 162.33 ਕਰੋੜ ਦੇ 1658 ਮਾਮਲੇ ਲੰਬਿਤ

0


ਚੰਡੀਗੜ੍ਹ (ਹਰੀਸ਼ ਚੰਦਰ ਬਾਗਾਂਵਾਲਾ)-ਦਸੰਬਰ:ਪੰਜਾਬ ਸਰਕਾਰ ਵਲੋਂ ਜੋ ਕਿਸਾਨਾ ਦਾ ਕਰਜਾ ਮੁਆਫ ਕਰਨ ਦੀ ਆਪਣੀ ਸਕੀਮ ਸ਼ੁਰੂ ਕੀਤੀ ਹੈ ਉਸ ਸਕੀਮ ਵਿਚ ਸਾਰੇ ਝੋਟੇ ਦੇ ਦਰਮਿਆਨੇ ਦਰਜੇ ਦੇ ਕਿਸਾਨਾਂ ਦੇ ਕਰਜੇ ਮੁਆਫ ਨਹੀ ਹੋਏ, ਮਾਲ ਵਿਭਾਗ ਨੇ ਕਿਸਾਨਾ ਦੇ ਕਰਜੇ ਦੀ ਮੁਆਫੀ ਦੇ 4481 ਮਾਮਲੇ ਰੱਦ ਕਰ ਦਿੱਤੇ। ਇਸ ਯੋਜਨਾ ਵਿਚ 162.33 ਕਰੋੜ ਦੇ 1658 ਮਾਮਲੇ ਵਿਚਾਰ ਅਧੀਨ ਹਨ। ਇਸ ਸਕੀਮ ਤਹਿਤ ਪੰਜਾਬ ਸਰਕਾਰ ਨੇ ਕਿਸਾਨਾ ਦੇ 2 ਲੱਖ ਰੁਪਏ ਤੱਕ ਦੇ ਕਰਜੇ ਮੁਆਫ ਕਰਨ ਲਈ ਇਕ ਪੋਰਟਲ ਜਾਰੀ ਕੀਤਾ ਸੀ ਪਰ ਮਾਲ ਵਿਭਾਗ ਦੇ ਕਰਮਚਾਰੀਆਂ ਨੇ ਆਪਣੀਆਂ ਕਥਿਤ ਰਿਪੋਰਟਾਂ ਦਾ ਹਵਾਲਾ ਦੇ 22417 ਕੇਸ ਕਿਸਾਨਾ ਦੇ ਕਰਜੇ ਦੇ ਮੁਆਫ ਕਰਨ ਦੇ ਰੱਦ ਕਰ ਦਿੱਤੇ ਜੋ ਵੱਖ-ਵੱਖ ਬੈਂਕਾਂ ਵਿਚ ਲੰਬਿਤ ਪਏ ਹਨ। ਇਸ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਭੀਰਤਾ ਨਾਲ ਲੈਂਦੇ ਹੋਏ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਜਿਸ ਦੀ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ ਦੀ ਮੀਟਿੰਗ ਹੋਏ ਜਿਸ ਵਿਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੈਂਕਾਂ ਵਿਚ ਕਿਸਾਨਾ ਦੇ ਲੰਬਿਤ ਪਏ ਕਰਜਿਆਂ ਦੇ ਕੇਸਾਂ ਨੂੰ ਨਿਪਟਾਉਣ ਲਈ ਕਿਹਾ। ਲੇਕਿਨ ਤਾਜਾ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਗਈਆਂ ਹਨ ਉਨ੍ਹਾਂ ਵਿਚ ਅਜੇ ਵਿਚ 4481 ਕੇਸਾਂ ਨੂੰ ਲੰਬਿਤ ਰਖਿਆ ਗਿਆ ਹੈ। ਸਮਝੀਆ ਇਹ ਜਾ ਰਿਹਾ ਹੈ ਕਿ ਇਹਨਾਂ ਕਿਸਾਨਾ ਦੇ ਕਰਜੇ ਦੇ ਕੇਸ ਰੱਦ ਕਰ ਦਿੱਤੇ ਗਏ ਹਨ। ਪਰ ਬਿੱਲੀ ਥੇਲੇ ਤੋਂ ਬਾਹਰ ਆ ਗਈ। ਕੇਸਾਂ ਸਬੰਧੀ ਸਨਸਨੀਖੇਜ ਖੁਲਾਸਾ ਬੈਂਕਰਜ਼ ਕਮੇਟੀ ਵਿਚ ਹੋਇਆ। ਜਿਸ ਵਿਚ ਇਹ ਕੇਸ ਰੱਦ ਕਰ ਦਿੱਤੇ। ਪਰ ਸਰਕਾਰ ਵਲੋਂ ਹੁੱਦ ਜੋਰ ਪਾਉਣ ‘ਤੇ ਬੈਂਕਾਂ ਨੇ ਮਾਲ ਵਿਭਾਗ ਦੇ ਕਰਮਚਾਰੀਆਂ ਅਤੇ ਪਟਵਾਰੀਆਂ ਨਾਲ ਮਿਲ ਕੇ ਰੱਦ ਕੀਤੇ ਕਰਜੇ ਦੇ ਕੇਸਾਂ ਨੂੰ ਪੁਨਰਵਿਚਾਰ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ ਇਹ ਮੁੱਦਾ ਸਾਹਮਣੇ ਆਇਆ ਕਿ ਕਿਸਾਨਾ ਲਿਆ ਹੋਇਆ ਕਰਜਾ ਵਾਪਸ ਹੀ ਨਹੀ ਕਰ ਰਹੇ। ਇਸ ਸਮੇ 162.33 ਕਰੋੜ ਰੁਪਏ ਦੇ 1658 ਕਰਜਾ ਮੁਆਫੀ ਕਰਨ ਦੇ ਕੇਸ ਲੰਬਿਤ ਪਏ ਹਨ। ਸੰਤਬਰ-ਅਕਤੂਬਰ 2018 ਤੱਕ ਜਾਰੀ ਆਂਕੜਿਆਂ ਅਨੁਸਾਰ 11.20 ਕਰੋੜ ਰੁਪਏ ਦੇ 116 ਕੇਸ ਸੈਟਲ ਹੋਏ ਹਨ ਜਦਕਿ 1658 ਮਾਮਲੇ ਲੰਬਿਤ ਹਨ ਜਿਨ੍ਹਾਂ ਵਿਚ 19.74 ਕਰੋੜ ਰੁਪਏ ਦੇ 114 ਮਾਮਲੇ 6 ਮਹੀਨੇ ਪੁਰਾਣੇ ਹਨ। ਜਦੋਕਿ 9.51 ਕਰੋੜ ਰੁਪਏ ਦੇ 210 ਮਾਮਲੇ ਇਕ ਸਾਲ ਪੁਰਾਣੇ ਹਨ ਅਤੇ 133.07 ਕਰੋੜ ਰੁਪਏ ਦੇ 1334 ਮਾਮਲੇ ਦੋ ਸਾਲਾਂ ਤੋ ਜਿਆਦਾ ਪੁਰਾਣੇ ਹਨ। ਜਿਸ ਵਿਚ ਸਟੇਟ ਰਿਕਵਰੀ ਐਕਟ ਸ਼ਾਮਲ ਹੈ ਅਤੇ 162.33 ਕਰੋੜ ਰੁਪਏ ਦੇ ਕਰਜੇ ਦੀ ਰਿਕਵਰੀ ਨਹੀ ਹੋਈ। ਪੰਜਾਬ ਸਰਕਾਰ ਨੇ ਜਦੋਂ ਤੋਂ ਕਿਸਾਨਾ ਦਾ 2 ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਉਦੋਂ ਤੋਂ ਬਹੁਤੇ ਕਿਸਾਨਾ ਨੇ ਕਰਜਾ ਵਾਪਸ ਕਰਨਾ ਬੰਦ ਕਰ ਦਿੱਤਾ ਹੈ। ਬੈਂਕ ਆਫ ਮਾਹਾਰਾਸ਼ਟਰਾ, ਸੀ.ਬੀ.ਆਈ, ਪੀ.ਐਨ.ਬੀ ਅਤੇ ਪੰਜਾਬ ਗ੍ਰਾਮਿਣ ਬੈਂਕ ਦੇ ਇਕ ਸਾਲ ਤੋਂ ਵੱਧ ਦੇ ਮਾਮਲੇ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮੋਗਾ, ਪਠਾਨਕੋਟ, ਨਵਾਂਸ਼ਹਿਰ ਤੇ ਤਰਨਤਾਰਨ ਜਿਲ੍ਹਿਆਂ ਨਾਲ ਸਬੰਧਤ ਹਨ।

About Author

Leave A Reply

whatsapp marketing mahipal