ਕਠੁਆ ਬਲਾਤਕਾਰ ਕਾਂਡ ਦੇ ਮੁੱਖ ਦੋਸ਼ੀ ਸਮੇਤ ਤਿੰਨ ਨੂੰ ਉਮਰ ਕੈਦ, ਇੱਕ ਇੱਕ ਲੱਖ ਜੁਰਮਾਨਾ

0

* ਮੁੱਖ ਦੋਸ਼ੀ ਦਾ ਪੁੱਤਰ ਬਰੀ, ਪੁਲਿਸ ਮੁਲਾਜ਼ਮਾਂ ਨੂੰ ਸਬੂਤ ਮਿਟਾਉਣ ਦੇ ਦੋਸ਼ ਵਿੱਚ ਪੰਜ-ਪੰਜ ਸਾਲ ਦੀ ਕੈਦ
ਪਠਾਨਕੋਟ, ਆਵਾਜ਼ ਬਿਊਰੋ-ਜੰਮੂ ਕਸ਼ਮੀਰ ਦੇ ਕਠੂਆ ਵਿੱਚ 8 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਦੋਸ਼ੀਆਂ ਨੂੰ ਅੱਜ ਦੋਸ਼ੀ ਠਹਿਰਾਉਂਦਿਆਂ ਸਜਾਵਾਂ ਸੁਣਾ ਦਿੱਤੀਆਂ ਗਈਆਂ ਹਨ। ਪਿਛਲੇ ਸਾਲ 10 ਜਨਵਰੀ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ਵਿੱਚ ਪਠਾਨਕੋਟ ਸੈਸ਼ਨ ਕੋਰਟ ਨੇ ਛੇ ਵਿੱਚੋਂ ਤਿੰਨ ਦੋਸ਼ੀਆਂ ਦੀਪਕ ਹਜੂਰੀਆ, ਸਾਂਝੀ ਰਾਮ ਅਤੇ ਪ੍ਰਵੇਸ਼ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਨਾਲ ਇੱਕ ਇੱਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਨੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ੀ ਤਿੰਨ ਪੁਲਿਸ ਮੁਲਾਜ਼ਮਾਂ ਐੱਸ.ਪੀ.ਓ. ਸੁਰਿੰਦਰ ਵਰਮਾ, ਏ.ਐੱਸ.ਆਈ. ਅਨੰਤ ਦੱਤ, ਹੈੱਡ ਕਾਂਸਟੇਬਲ ਤਿਲਕ ਰਾਜ ਨੂੰ ਵੀ ਪੰਜ ਪੰਜ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਇਨ•ਾਂ ਤਿੰਨਾਂ ਨੂੰ ਵੀ 50-50 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਨੇ ਇਸ ਬਲਾਤਕਾਰ ਕਾਂਡ ਦੇ ਮੁੱਖ ਦੋਸ਼ੀ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਨੂੰ ਬਰੀ ਕਰ ਦਿੱਤਾ ਹੈ। ਇਸ ਕਾਂਡ ਨੂੰ ਲੈ ਕੇ ਕ੍ਰਾਇਮ ਬਰਾਂਚ ਨੇ ਪਿਛਲੇ ਅਪ੍ਰੈਲ ਮਹੀਨੇ ਸਾਰੇ 8 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਇਨ•ਾਂ ਵਿੱਚੋਂ ਇੱਕ ਦੋਸ਼ੀ ਨਾਬਾਲਗ ਹੈ ਅਤੇ ਉਸ ਦਾ ਕੇਸ ਜੰਮੂ ਕਸ਼ਮੀਰ ਹਾਈਕੋਰਟ ਵਿੱਚ ਚੱਲ ਰਿਹਾ ਹੈ। 6 ਦੋਸ਼ੀਆਂ ਨੂੰ ਸਜਾਵਾਂ ਦੇਣ ਤੋਂ ਇਲਾਵਾ ਇੱਕ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਬਲਾਤਕਾਰ ਕਾਂਡ ਨੂੰ ਲੈ ਕੇ ਜਾਤ ਪਾਤ ਦੀ ਨਫਰਤ ਦਾ ਰੰਗ ਦੇਣ ਦੀ ਕੋਸ਼ਿਸ ਕੀਤੀ ਗਈ ਸੀ। ਇਸ ਲਈ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਇਹ ਕੇਸ ਜੰਮੂ ਕਸ਼ਮੀਰ ਤੋਂ ਪਠਾਨਕੋਟ ਦੀ ਫਾਸਟਟਰੈਕ ਅਦਾਲਤ ਨੂੰ ਸੌਂਪ ਦਿੱਤਾ ਗਿਆ ਸੀ। ਉਸ ਸਮੇਂ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਕੇਸ ਦੀ ਪੈਰਵੀ ਲਈ ਸਿੱਖ ਭਾਈਚਾਰੇ ਨਾਲ ਸਬੰਧਤ ਦੋ ਵਕੀਲ ਵੀ ਨਿਯੁਕਤ ਕੀਤੇ ਸਨ। ਜੰਮੂ ਕਸ਼ਮੀਰ ਦੇ ਵਕੀਲਾਂ ਨੇ ਪੀੜ•ਤ ਲੜਕੀ ਦੇ ਪਰਿਵਾਰ ਨੂੰ ਇਨਸਾਫ ਮਿਲਣ ਦੇ ਰਾਹ ਵਿੱਚ ਵੱਡੇ ਅੜਿੱਕੇ ਖੜ•ੇ ਕੀਤੇ ਸਨ ਅਤੇ ਪੁਲਿਸ ਨੂੰ ਚਾਰਜਸ਼ੀਟ ਦਾਖਲ ਕਰਨ ਤੋਂ ਵੀ ਰੋਕ ਦਿੱਤਾ ਸੀ। ਇਸ ਤੋਂ ਬਾਅਦ ਹੀ ਮਾਮਲਾ ਪਠਾਨਕੋਟ ਦੀ ਅਦਾਲਤ ਨੂੰ ਸੌਂਪਿਆ ਗਿਆ ਸੀ।
ਜਿਕਰਯੋਗ ਹੈ ਕਿ ਜਨਵਰੀ 2018 ਵਿੱਚ ਵਾਦੀ ਦੀ ਘੱਟ ਗਿਣਤੀਆਂ ਨਾਲ ਸਬੰਧਤ 8 ਸਾਲ ਦੀ ਬੱਚੀ ਨੂੰ ਘਰੋਂ ਅਗਵਾ ਕਰਕੇ ਪਿੰਡ ਦੇ ਇੱਕ ਮੰਦਰ ਵਿੱਚ ਰੱਖਿਆ ਗਿਆ ਅਤੇ ਉੱਥੇ ਉਸ ਨਾਲ ਕਈ ਦਿਨ ਬਲਾਤਕਾਰ ਕੀਤਾ ਗਿਆ। ਬਾਅਦ ਵਿੱਚ ਮੰਦਰ ਵਿੱਚ ਹੀ ਉਸ ਦੇ ਸਿਰ ਵਿੱਚ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਲਾਸ਼ ਜੰਗਲ ਨੇੜੇ ਸੁੱਟ ਦਿੱਤੀ।

About Author

Leave A Reply

whatsapp marketing mahipal