ਐੱਸਡੀ ਪਬਲਿਕ ਸਕੂਲ ਵਿਖੇ ਮਨਾਇਆ ਸਲਾਨਾ ਸਮਾਰੋਹ ਫਨ ਮੇਲਾ 2018

0


ਖੰਨਾ – ਕੇਐੱਲ ਸਹਿਗਲ
ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਆਪਣਾ ਸਲਾਨਾ ਸਮਾਰੋਹ ਫਨ ਮੇਲਾ 2018 ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਮਹਿਤਾ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਇਸ ਮੌਕੇ ਗੁਰਕੀਰਤ ਸਿੰਘ ਨੇ ਸਕੂਲ ਬਾਰੇ ਪੰਡਾਲ ਵਿਚ ਬੈਠੇ ਭਾਰੀ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਸਕੂਲ ਨੇ ਇਸ ਇਲਾਕੇ ਵਿਚ ਬਹੁਤ ਥੋੜੇ ਸਮੇਂ ਵਿਚ ਆਪਣਾ ਸਥਾਨ ਪੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਬੱਚਿਆਂ ਦਾ ਯੋਗਦਾਨ ਹੋਣਾ, ਬੱਚੇ ਦੇ ਵਿਕਾਸ ਲਈ ਬਹੁਤ ਜਰੂਰੀ ਹੈ। ਅੱਜ ਦੇ ਸਮਾਰੋਹ ਤੋਂ ਪਤਾ ਲੱਗਦਾ ਹੈ ਕਿ ਸਕੂਲ ਆਪਣੀ ਜਿੰਮੇਵਾਰੀ ਬਾਖੂਬੀ ਨਿਭਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਸਕੂਲ ਦੇ ਪ੍ਰਬੰਧਕ ਡਾ. ਦਵਿੰਦਰ ਪਾਠਕ ਅਤੇ ਪਿ੍ਰੰਸੀਪਲ ਅਨੀਤਾ ਪਾਠਕ ਅਤੇ ਸਕੂਲ ਦੇ ਸਾਰੇ ਸਟਾਫ, ਬੱਚਿਆਂ ਦੇ ਮਾਤਾ-ਪਿਤਾ ਨੂੰ ਇਸ ਪ੍ਰੋਗਰਾਮ ਦੀ ਅਪਾਰ ਸਫਲਤਾ ਲਈ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਤੋਂ ਖੁਸ਼ ਹੋ ਕੇ ਵਿਧਾਇਕ ਗੁਰਕੀਰਤ ਨੇ ਸਕੂਲ ਦੇ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਕਾਸ ਮਹਿਤਾ ਨੇ ਸਕੂਲ ਦੇ ਬੱਚਿਆਂ ਦੀ ਸਭਿਆਚਾਰਕ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਬੱਚੇ ਸਿੱਖਿਆ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਆਪਣਾ ਭਰਪੂਰ ਯੋਗਦਾਨ ਦੇ ਰਹੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਚੰਗੀ ਸੇਧ ਪ੍ਰਦਾਨ ਕਰਨ ਦਾ ਕੰਮ ਹੈ। ਵਿਕਾਸ ਮਹਿਤਾ ਨੇ ਕਿਹਾ ਕਿ ਉਹ ਆਪਣੇ ਵੱਲੋ ਇਸ ਸਕੂਲ ਲਈ ਹਰ ਸਮੇਂ ਕਿਸੇ ਵੀ ਮਦਦ ਲਈ ਤਿਆਰ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਦਵਿੰਦਰ ਪਾਠਕ ਨੇ ਕਿਹਾ ਕਿ ਸਾਡਾ ਭਾਰਤ ਦੇਸ਼ ਰਿਸ਼ੀ ਮੁਨੀਆਂ, ਪੀਰਾ ਫਕੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ। ੳਨ੍ਹਾਂ ਨੇ ਕਿਹਾ ਕਿ ਅੱਜ ਦੇ ਸਾਡੇ ਸਮਾਜ ਨੂੰ ਸਵਰਗੀ ਸ. ਬੇਅੰਤ ਸਿੰਘ (ਸਾਬਕਾ ਮੁੱਖ ਮੰਤਰੀ ਦੀ ) ਵਰਗੇ ਯੋਗ ਨੇਤਾਵਾਂ ਦੀ ਸੋਚ ਦੀ ਲੋੜ ਹੈ। ਜਿਨ੍ਹਾਂ ਨੇ ਆਪਣੇ ਕਾਰਜਕਾਲ ’ਚ ਪੰਜਾਬ ਲਈ ਬਹੁਤ ਹੀ ਉਨੱਤੀ ਭਰਪੂਰ ਕਾਰਜ ਕੀਤੇ ਅਤੇ ਦਵਿੰਦਰ ਪਾਠਕ ਨੇ ਵਿਧਾਇਕ ਦਾ ਅਤੇ ਪ੍ਰੋਗਰਾਮ ਵਿਚ ਪਹੁੰਚੇ ਬੱਚਿਆਂ ਦੇ ਮਾਪਿਆਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਵਿਸ਼ੇਸ਼ ਤੌਰ ਤੇ ਗੁਰਮੀਤ ਨਾਗਪਾਲ ਐਮ ਸੀ ਦਾ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਵਿਚ ਇਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਮੌਕੇ ਕੌਂਸਲਰ ਸੁਰਿੰਦਰ ਬਾਵਾ, ਸਾਬਕਾ ਕੋਂਸਲਰ ਸੋਹਨ ਲਾਲ ਲਖੀਆ, ਹਰਿੰਦਰ ਸਿੰਘ ਕਨੇਚ, ਗਗਨਦੀਪ ਕਾਲੀਰਾਉ, ਪਰਮਜੀਤ ਸਿੰਘ, ਰਜੇਸ਼ ਮੇਸ਼ੀ ਸਮੇਤ ਵੱਡੀ ਵਿਣਤੀ ਵਿਚ ਪਤਵੰਤੇ ਹਾਜਰ ਸਨ।

About Author

Leave A Reply

whatsapp marketing mahipal