ਐਸ.ਐਸ.ਪੀ. ਬਰਨਾਲਾ ਨੇ ਪੁਲਿਸ ਲਾਇਨ ‘ਚ ਲਗਾਏ ਬੂਟੇ

0

ਬਰਨਾਲਾ / ਰਜਿੰਦਰ ਪ੍ਰਸ਼ਾਦ ਸਿੰਗਲਾ , ਯੋਗਰਾਜ ਯੋਗੀ
ਰੁੱਖਾਂ ਦੀ ਗਿਣਤੀ ਘੱਟਣ ਦੇ ਕਾਰਨ ਆਕਸੀਜਨ ਦੀ ਵੀ ਘਾਟ ਹੋ ਰਹੀ ਹੈ  ਇਸ ਕਰਕੇ ਮਨੁੱਖ ਅਨੇਕਾਂ ਘਾਤਕ ਬਿਮਾਰੀਆਂ ਦੀ ਜਕੜ ਵਿੱਚ ਆ ਚੁੱਕਾ ਹੈ । ਇਹ ਵਿਚਾਰ ਹਰਜੀਤ ਸਿੰਘ ਐਸ.ਐਸ.ਪੀ ਬਰਨਾਲਾ ਨੇ ਸਥਾਨਕ ਪੁਲਿਸ ਲਾਇਨ ਵਿੱਚ ਵਾਤਾਵਰਣ ਪ੍ਰੇਮੀ ਰਾਣਾ ਰਣਦੀਪ ਸਿੰਘ ਔਜਲਾ ਦੇ ਸਹਿਯੋਗ ਨਾਲ ਬੂਟੇ ਲਾਉਣ ਦਾ ਉਦਘਾਟਨ ਕਰਨ ਸਮੇ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਹਰ ਇੱਕ ਮਨੁੱਖ ਨੂੰ ਘੱਟ ਤੋ ਘੱਟ ਦੋ ਬੂਟੇ ਲਗਾ ਕੇ ਉਹਨਾਂ ਨੂੰ ਪਾਲਣਾ ਵੀ ਚਾਹੀਦਾ ਹੈ ।  ਸੁਰਿੰਦਰ ਪਾਲ ਸਿੰਘ ਐਸ.ਪੀ  ਹੈਡ ਕੁਆਟਰ ਨੇ ਕਿਹਾ ਕਿ ਬੂਟੇ ਜਿੱਥੇ ਸਾਨੂੰ ਛਾਂ ਦਿੰਦੇ ਹਨ, ਉੱਥੇ ਵਿਟਾਮਿਨ ਭਰਪੂਰ ਫਲ ਵੀ ਦਿੰਦੇ ਹਨ । ਇਸ ਸਮੇ ਜਗਦੀਸ ਕੁਮਾਰ ਬਿਸਨੋਈ ਡੀ.ਐਸ.ਪੀ ਹੈਡ ਕੁਆਟਰ ਇੰਸਪੈਕਟਰ ਮੰਗਤ ਰਾਏ ਉੱਪਲ ਇੰਚਾਰਜ ਟ੍ਰੈਫਿਕ, ਗੋਰਵ ਵੰਸ ਐਸ.ਐਚ.ਓ ਸਦਰ ਅਤੇ ਹੋਰ ਪੁਲਿਸ ਸਟਾਫ ਮੌਜੂਦ ਸੀ ।

About Author

Leave A Reply

whatsapp marketing mahipal