ਐਸ.ਐਚ.ਓ ਰਾਜਵਿੰਦਰ ਕੌਰ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਲਾਈ ਕਲਾਸ

0
175

ਅੰਮਿ੍ਰਤਸਰ ਹਰਪਾਲ ਸਿੰਘ
ਜ਼ਿਲ੍ਹਾ ਅੰਮਿ੍ਰਤਸਰ ਦੇ ਥਾਣਾ ਛੇਹਰਟਾ ਵਿੱਖੇ ਤਾਇਨਾਤ ਬੇਕਾਕ ਅਫਸਰ ਅਤੇ ਲੈਡੀਜ਼ ਸਿੰਘਮ ਵਜੋ ਵਿਚਰ ਰਹੀ ਐਸ.ਐਚ.ਓ ਇੰਸਪੈਕਟਰ ਮੈਡਮ ਰਾਜਵਿੰਦਰ ਕੋਰ ਜੀ ਜਿੱਥੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਂਅ ਰਹੇ ਹਨ, ਉੱਥੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਲਾਕੇ ‘ਚ ਪੂਰੀ ਸਖਤੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਸਰਕਾਰੀ ਹੁਕਮਾਂ ਤੇ ਦਿਸ਼ਾ ਨਿਰਦੇਸ਼ਾ ਤੇ ਚੱਲਦਿਆਂ ਜਨਤਾ ਦੇ ਜਾਨ-ਮਾਲ ਦੀ ਰੱਖਿਆ ਕਰ ਰਹੀ ਹੈ। ਜਿਸ ਵਿਚ ਲੋਕਾਂ ਨੂੰ ਤਮਾਛਬੀਨੀ ਕਰਨ ਦੀ ਬਜ਼ਾਏ ਸਹਿਯੋਗ ਕਰਨਾ ਚਾਹੀਦਾ ਹੈ। ਸੜ੍ਹਕਾਂ ਤੇ ਬੇਵਜ਼ਾ ਘੁੰਮਣ ਵਾਲਿਆ ਲਈ ਹੀ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਸਖਤੀ ਵਰਤ ਰਿਹਾ ਹੈ, ਜਦੋਂਕਿ ਸਰਕਾਰੀ ਸਮਾਂ ਸਰਾਨੀ ਦੇ ਅਨੁਸਾਰ ਜਰੂਰੀ ਸੇਵਾਵਾਂ ਲੈਣ ਸਮੇਂ ਵੀ ਜਨਤਾ ਨੂੰ ਅਨੁਸ਼ਾਸ਼ਨ ਵਿਚ ਰਹਿਣਾ ਚਾਹੀਦਾ ਹੈ ਅਤੇ ਭੀੜ-ਭੜੱਕਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਐਸ.ਐਸ.ਓ ਮੈਡਮ ਰਾਜਵਿੰਦਰ ਕੋਰ ਨੇ ਅੱਗੇ ਕਿਹਾ ਕਿ ਅਜੋਕਾ ਦੋਰ ਘਰਾਂ ਵਿਚ ਰਹਿ ਕੇ ਹੀ ਕੋਰੋਨਾ ਵਾਇਰਸ ਤੋਂ ਮੋੜਾ ਪਾਉਣ ਵਿਚ ਸਹਹਾਈ ਹੋਵੇਗਾ। ਉਨ੍ਹਾਂ ਕਿਹਾ ਕਿ 21 ਦਿੰਨ੍ਹਾਂ ਦੇ ਦੋਰਾਨ ਕਿਸੇ ਕਿਸਮ ਦੀ ਕੋਤਾਹੀ ਤੇ ਅਨੁਸ਼ਾਸ਼ਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਸਖਤੀ ਕਰਨ ਦੇ ਰੌਅ ਵਿਚ ਨਹੀਂ ਹੈ, ਪਰ ਕੁੱਝ ਇਕ ਅਨੁਸ਼ਾਸਨਹੀਣਤਾਂ ਕਰਨ ਵਾਲਿਆ ਦੇ ਕਾਰਨ ਇਸ ਖਮਿਆਜ਼ਾ ਸਭ ਨੂੰ ਭੁਗਤਣਾ ਪੈਦਾ ਹੈ। 21 ਦਿੰਨ ਮੁਕੰਮਲ ਲਾਕਡਾਊਨ ਤੇ ਕਰਫਿਊ ਸਥਿਤੀ ਨਾਲ ਨਜਿਠਣ ਲਈ ਅੱਜ ਉਨ੍ਹਾਂ ਵੱਲੋਂ ਆਪਣੇ ਦਲ-ਬਲ ਸਮੇਤ ਛੇਹਰਟਾ ਦੇ ਵੱਖ-ਵੱਖ ਖੇਤਰਾਂ ਵਿਚ ਦੋਰਾ ਕਰਦਿਆਂ ਲੋਕਾਂ ਨੂੰ ਆਪਣੇ-ਆਪਣੇ ਘਰਾਂ ‘ਚ ਰਹਿਣ ਦੀ ਅਪੀਲ।

LEAVE A REPLY